ਪਿਰਾਮਿਡ ਕਾਲਜ ਦੇ ਵਿਦਿਆਰਥੀਆਂ ਨੇ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਮਾਰੀਆਂ ਮੱਲਾਂ

ਪਿਰਾਮਿਡ ਕਾਲਜ ਦੇ ਵਿਦਿਆਰਥੀਆਂ ਨੇ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਮਾਰੀਆਂ ਮੱਲਾਂ

ਜਲੰਧਰ (ਆਸ਼ੂ ਗਾਂਧੀ) ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਂਡ ਟੈਕਨਾਲੋਜੀ, ਫਗਵਾੜਾ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਜਾਰੀ ਮੈਰਿਟ ਸੂਚੀ, (ਪੱਤਰ ਨੰਬਰ-296023), ਵਿੱਚ ਪਹਿਲੀ ਰੈਂਕ ਸਮੇਤ ਕਈ ਹੋਰ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਕਾਲਜ ਦੇ ਕੁਲ 11 ਹੋਣਹਾਰ ਵਿਦਿਆਰਥੀਆਂ ਨੇ ਕਾਲਜ ਦੀ ਮਿਆਰੀ ਸਿੱਖਿਆ ਦੀ ਝਲਕ ਦੇਂਦੇ ਹੋਏ, ਮੈਰਿਟ ਸੂਚੀ ਵਿੱਚ 9.2 CGPA ਤੋਂ 8.45 CGPA ਤੱਕ ਅੰਕ ਪ੍ਰਾਪਤ ਕੀਤੇ।

ਮੈਰਿਟ ਸੂਚੀ ਵਿਚ ਕਾਲਜ ਦੀ ਵਿਦਿਆਰਥਣ ਮਨਦੀਪ ਕੌਰ ਨੇ ਬੀ.ਕਾਮ ਆਨਰਜ਼ ‘ਚੋਂ ਅਤੇ ਦੁਸ਼ਾਂਤ ਯਾਦਵ ਨੇ ਬੀ.ਐੱਸ.ਸੀ. ਮਲਟੀਮੀਡੀਆ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰਾਂ, ਰਾਜਵੀਰ ਕੌਰ ਨੇ ਬੀਟੀਟੀਐਮ ‘ਚੋਂ, ਅਤੇ ਮਨਦੀਪ ਕੌਰ, ਬੀ.ਬੀ.ਏ ‘ਚੋਂ, ਤੀਜਾ ਯੂਨੀਵਰਸਿਟੀ ਰੈਂਕ ਪ੍ਰਾਪਤ ਕੀਤਾ। ਇਸੇ ਤਰਾਂ ਜਸ਼ਨਦੀਪ ਸਿੰਘ ਨੇ ਬੀ.ਐਸ.ਸੀ. ਮਲਟੀਮੀਡੀਆ ‘ਚੋਂ ਅਤੇ ਮਨਿੰਦਰ ਕੌਰ ਨੇ ਬੀਟੀਟੀਐਮ ਚੋਂ ਚੋਥਾ, ਕਿਰਨਦੀਪ ਕੌਰ ਨੇ ਬੀ.ਐਸ.ਸੀ. ਮਲਟੀਮੀਡੀਆ ਚੋਂ ਪੰਜਵਾਂ, ਵਿਸ਼ਾਲ ਨੇ ਬੀ.ਐਸ.ਸੀ. ਮਲਟੀਮੀਡੀਆ ‘ਚੋਂ ਛੇਵਾਂ, ਮੋਹਿਤ ਕਪੂਰ ਨੇ ਐਮਬੀਏ ਚੋਂ ਸੱਤਵਾਂ, ਮਨਵੀਰ ਸਿੰਘ ਨੇ ਬੀਐਸਸੀ ਮਲਟੀਮੀਡੀਆ ‘ਚੋਂ ਅੱਠਵਾਂ ਅਤੇ ਨੇਹਾ ਨੇ ਬੀਐਸਸੀ ਮਲਟੀਮੀਡੀਆ ‘ਚੋਂ ਦਸਵਾਂ ਯੂਨੀਵਰਸਿਟੀ ਰੈਂਕ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਬੀਐਸਸੀ ਮਲਟੀਮੀਡੀਆ ਵਿਭਾਗ ਨੇ ਯੂਨੀਵਰਸਿਟੀ ਦੇ ਟਾਪਰ ਸਮੇਤ ਸਿਖਰਲੇ ਦਸ ਵਿੱਚੋਂ ਛੇ ਸਥਾਨ ਹਾਸਲ ਕੀਤੇ ਹਨ।

ਪੀਸੀਬੀਟੀ ਦੇ ਚੇਅਰਮੈਨ ਪ੍ਰੋ: ਜਤਿੰਦਰ ਸਿੰਘ ਬੇਦੀ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਹਾਰਦਿਕ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਕਾਲਜ ਦੇ ਵਿਦਿਆਰਥੀ IKG PTU ਦੇ ਨਤੀਜਿਆਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਪੀਸੀਬੀਟੀ ਦੀ ਵਾਈਸ ਪ੍ਰੈਜ਼ੀਡੈਂਟ ਸ਼੍ਰੀਮਤੀ ਸਚਲੀਨ ਬੇਦੀ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ, ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ‘ਚ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਕਰਨ ਲਈ ਸੰਸਥਾ ਦੀ ਵਚਨਬੱਧਤਾ ਨੂੰ ਦੋਹਰਾਇਆ।

ਪੀਸੀਬੀਟੀ ਦੇ ਡਾਇਰੈਕਟਰ ਡਾ. ਵਿਵੇਕ ਮਿੱਤਲ ਨੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦੁਆਰਾ ਨਿਯਮਿਤ ਤੋਰ ਤੇ ਅੱਪਡੇਟ ਰਹਿਣਾ ਅਤੇ ਨਵੀਂ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਅਜਿਹੀ ਕਾਰਗੁਜ਼ਾਰੀ ਵੱਲ ਲੈ ਜਾਂਦਾ ਹੈ।

error: Content is protected !!