Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
13
ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡ ਆਏ ਪਾਣੀ ਦੀ ਲਪੇਟ ਵਿਚ, ਲੋਕਾਂ ਦੇ ਘਰ ਖੇਤ ਡੁੱਬੇ, ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਤੇਜ਼
Latest News
Punjab
ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡ ਆਏ ਪਾਣੀ ਦੀ ਲਪੇਟ ਵਿਚ, ਲੋਕਾਂ ਦੇ ਘਰ ਖੇਤ ਡੁੱਬੇ, ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਤੇਜ਼
July 13, 2023
Voice of Punjab
ਧੁੱਸੀ ਬੰਨ੍ਹ ਟੁੱਟਣ ਕਾਰਨ ਦਰਜਨਾਂ ਪਿੰਡ ਆਏ ਪਾਣੀ ਦੀ ਲਪੇਟ ਵਿਚ, ਲੋਕਾਂ ਦੇ ਘਰ ਖੇਤ ਡੁੱਬੇ, ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਤੇਜ਼
ਵੀਓਪੀ ਬਿਊਰੋ, ਜਲੰਧਰ–ਪੰਜਾਬ, ਹਿਮਾਚਲ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਬਾਰਿਸ਼ ਕਾਰਨ ਸਤਲੁਜ ਵਿਚ ਪਾਣੀ ਦਾ ਪੱਧਰ ਬਹੁਤ ਵਧ ਗਿਆ। ਧੁੱਸੀ ਬੰਨ੍ਹ ਦੇ 2 ਥਾਵਾਂ ਤੋਂ ਟੁੱਟ ਜਾਣ ਕਾਰਨ ਹੇਠਲੇ ਖੇਤਰ ਦੇ ਕਈ ਪਿੰਡਾਂ ਵਿਚ ਹੜ੍ਹ ਜਿਹੇ ਹਾਲਾਤ ਬਣ ਗਏ। ਲੋਕਾਂ ਦੇ ਘਰ-ਖੇਤ ਪਾਣੀ ਵਿਚ ਡੁੱਬੇ ਹੋਏ ਹਨ। ਲੋਕਾਂ ਨੂੰ ਬਿਜਲੀ, ਪਾਣੀ ਅਤੇ ਖਾਣ-ਪੀਣ ਦੇ ਸਾਮਾਨ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਸੰਸਦ ਮੈਂਬਰ ਸੁਸ਼ੀਲ ਰਿੰਕੂ, ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਸੈਂਕੜੇ ਲੋਕ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ। ਪ੍ਰਸ਼ਾਸਨ, ਸੰਸਦ ਮੈਂਬਰ ਅਤੇ ਮੰਤਰੀ ਧੁੱਸੀ ਬੰਨ੍ਹ ਦੇ ਟੁੱਟੇ ਹਿੱਸੇ ਨੂੰ ਜੋੜਨ ਲਈ ਦਿਨ-ਰਾਤ ਇਕ ਕਰ ਰਹੇ ਹਨ ਅਤੇ ਜਾਲ ਬਣਾ ਕੇ ਉਸ ਵਿਚ ਮਿੱਟੀ ਦੀਆਂ ਬੋਰੀਆਂ ਪਾ ਕੇ ਟੁੱਟੇ ਬੰਨ੍ਹ ਵਿਚ ਪਾਇਆ ਜਾ ਰਿਹਾ ਹੈ ਪਰ 20 ਫੁੱਟ ਡੂੰਘੇ ਅਤੇ 70 ਫੁੱਟ ਚੌੜੇ ਟੁੱਟੇ ਬੰਨ੍ਹ ਨੂੰ ਜੋੜਨ ਲਈ ਪਾਣੀ ਦੇ ਵਹਾਅ ਨੂੰ ਰੋਕਣ ਲਈ ਉਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਪ੍ਰਸ਼ਾਸਨ ਨੇ ਪਾਣੀ ਵਿਚ ਫਸੇ ਲਗਭਗ 400 ਲੋਕਾਂ ਨੂੰ ਰੈਸਕਿਊ ਕਰਕੇ ਬਚਾਇਆ। ਇਸ ਦੇ ਬਾਵਜੂਦ ਹਾਲੇ ਵੀ ਸੈਂਕੜੇ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ ਅਤੇ ਉਹ ਘਰ ਦੀਆਂ ਛੱਤਾਂ ’ਤੇ ਰਹਿ ਕੇ ਪਾਣੀ ਦਾ ਪੱਧਰ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
ਇਸੇ ਤਰ੍ਹਾਂ ਗਿੱਦੜਪਿੰਡੀ ਕੋਲ ਪਾਣੀ ਦਾ ਵਹਾਅ ਪੁਲੀ ਦੇ ਹੇਠੋਂ ਹੋ ਕੇ ਪਿੰਡਾਂ ਵਿਚ ਵੜ ਰਿਹਾ ਹੈ। ਪ੍ਰਸ਼ਾਸਨ ਅਤੇ ਰਾਹਤ ਕਰਮਚਾਰੀ ਪੁਲੀ ਨੂੰ ਬਚਾਉਣ ਦੇ ਯਤਨਾਂ ਵਿਚ ਜੁਟੇ ਹੋਏ ਹਨ ਕਿਉਂਕਿ ਜੇਕਰ ਪੁਲੀ ਨੁਕਸਾਨੀ ਗਈ ਤਾਂ ਕਿਤੇ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵੈਸੇ ਤਾਂ ਪ੍ਰਸ਼ਾਸਨ ਅਤੇ ‘ਆਪ’ ਨੇਤਾਵਾਂ ਵੱਲੋਂ ਰਾਹਤ ਕੰਮਾਂ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਪਰ ਬਹੁਤ ਸਾਰੇ ਲੋਕ ਹਨ, ਜੋ ਰਾਹਤ ਪ੍ਰਬੰਧਾਂ ਤੋਂ ਵਾਂਝੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਵਿਚ ਰਹਿ ਰਹੇ ਅਤੇ ਸੁਰੱਖਿਅਤ ਸਥਾਨਾਂ ’ਤੇ ਰੈਸਕਿਊ ਕਰ ਕੇ ਪਹੁੰਚਾਏ ਗਏ ਛੋਟੇ-ਛੋਟੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਹਾਲਤ ਖਰਾਬ ਹੋ ਰਹੀ ਹੈ।
Post navigation
ਪੰਜਾਬ ਸਰਕਾਰ ਨੇ ਛੁਟੀਆਂ ਵਿਚ ਕੀਤਾ ਵਾਧਾ, ਹੁਣ ਇਸ ਤਰੀਕ ਤਕ ਸਰਕਾਰੀ ਸਕੂਲ ਰਹਿਣਗੇ ਬੰਦ
ਠੇਕੇਦਾਰ ਅੱਧ-ਵਿਚਾਲੇ ਛੱਡ ਗਿਆ ਪੁਲੀ ਦਾ ਕੰਮ, ਉੱਧਰੋ ਪ੍ਰਸ਼ਾਸਨ ਨੇ ਦੇ’ਤੀ ਪਾਣੀ ਆਉਣ ਦੀ ਚਿਤਾਵਨੀ, ਜਲੰਧਰ ਦੇ ਹਾਈ-ਫਾਈ ਇਲਾਕੇ ‘ਚ ਪੈ ਗਈ ਭਾਜੜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us