ਨਕਲੀ ਵਾਲ ਲਾ ਕੇ ਵਿਆਹ ਕਰਵਾਉਣ ਪੁੱਜਾ ਲਾੜਾ, ਭੇਤ ਖੁੱਲ੍ਹਣ ਉਤੇ ਲੋਕਾਂ ਨੇ ਬੰਧਕ ਬਣਾ ਲੰਮੇ ਪਾ ਕੇ ਕੁੱਟਿਆ

ਨਕਲੀ ਵਾਲ ਲਾ ਕੇ ਵਿਆਹ ਕਰਵਾਉਣ ਪੁੱਜਾ ਲਾੜਾ, ਭੇਤ ਖੁੱਲ੍ਹਣ ਉਤੇ ਲੋਕਾਂ ਨੇ ਬੰਧਕ ਬਣਾ ਲੰਮੇ ਪਾ ਕੇ ਕੁੱਟਿਆ


ਵੀਓਪੀ ਬਿਊਰੋ, ਨੈਸ਼ਨਲ-ਸੋਸ਼ਲ ਮੀਡੀਆ ਉਤੇ ਇਕ ਲਾੜੇ ਦੀ ਕੁੱਟਮਾਰ ਵਾਲਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਬਿਹਾਰ ਦੇ ਗਯਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਪਤਨੀ ਦੇ ਹੁੰਦੇ ਹੀ ਇਹ ਸ਼ਖਸ ਦੂਜੇ ਵਿਆਹ ਲਈ ਬਾਰਾਤ ਲੈ ਕੇ ਪਹੁੰਚਿਆ ਸੀ, ਜਿੱਥੇ ਵਿਆਹ ਦੇ ਸਟੇਜ ‘ਤੇ ਹੀ ਲੋਕਾਂ ਨੇ ਲਾੜੇ ਦੀ ਜ਼ਬਰਦਸਤ ਕੁੱਟਮਾਰ ਕੀਤੀ। ਇਸ ਦੌਰਾਨ ਲੋਕਾਂ ਨੇ ਉਸ ਨੂੰ ਗੰਜਾ ਕਰਨ ਦਾ ਫ਼ੈਸਲਾ ਕਰ ਲਿਆ ਪਰ ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਵਾਲ ਵੀ ਨਕਲੀ ਲਾਏ ਸਨ। ਉਹ ਪਹਿਲਾਂ ਹੀ ਗੰਜਾ ਸੀ।


ਇਸ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਪਹਿਲਾਂ ਵਿਆਹ ਲਈ ਸਟੇਜ ‘ਤੇ ਬੈਠੇ ਲਾੜੇ ਨੂੰ ਬੰਧਕ ਬਣਾਉਂਦੇ ਹਨ ਅਤੇ ਫਿਰ ਕੁੱਟਣਾ ਸ਼ੁਰੂ ਕਰ ਦਿੰਦੇ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਗਯਾ ਸ਼ਹਿਰ ਦੇ ਕੋਤਵਾਲੀ ਥਾਣਾ ਅਧੀਨ ਪੈਂਦੇ ਇਕਬਾਲ ਨਗਰ ਦਾ ਰਹਿਣ ਵਾਲਾ ਹੈ। ਬੀਤੇ ਦਿਨ ਉਹ ਦੂਜਾ ਵਿਆਹ ਕਰਵਾਉਣ ਲਈ ਜ਼ਿਲ੍ਹੇ ਦੇ ਡੋਭੀ ਬਲਾਕ ਗਿਆ ਸੀ ਪਰ ਉਥੇ ਉਸ ਦਾ ਪਰਦਾਫਾਸ਼ ਹੋ ਗਿਆ ਅਤੇ ਲੋਕਾਂ ਨੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ।


ਹਾਲਾਂਕਿ, ਲਾੜਾ ਵਾਰ-ਵਾਰ ਮੁਆਫੀ ਮੰਗਦਾ ਅਤੇ ਬੇਨਤੀ ਕਰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਲੋਕ ਉਸ ਨੂੰ ਬੰਧਕ ਬਣਾ ਲੈਂਦੇ ਹਨ ਅਤੇ ਉਸ ਦੇ ਵਾਲ ਕੱਟਣ ਲਈ ਨਾਈ ਨੂੰ ਬੁਲਾਉਣ ਲਈ ਕਹਿੰਦੇ ਹਨ ਪਰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਸ ਦੇ ਵਾਲ ਵੀ ਨਕਲੀ ਹਨ ਤੇ ਉਹ ਉਸ ਦੇ ਵਾਲ ਖਿੱਚ ਲੈਂਦੇ ਹਨ।

error: Content is protected !!