ਕਪੂਰਥਲਾ ਜੇਲ੍ਹ ‘ਚ ਸੁੱਤੇ ਪਏ ਕੈਦੀਆਂ ‘ਤੇ ਜਾਨਲੇਵਾ ਹਮਲਾ, ਇਕ ਦੀ ਮੌਤ, 30-40 ਬੰਦੀਆਂ ਨੇ ਦਿੱਤਾ ਵਾਰਦਾਤ ਨੂੰ ਅੱਜਾਮ

ਕਪੂਰਥਲਾ ਜੇਲ੍ਹ ‘ਚ ਸੁੱਤੇ ਪਏ ਕੈਦੀਆਂ ‘ਤੇ ਜਾਨਲੇਵਾ ਹਮਲਾ, ਇਕ ਦੀ ਮੌਤ, 30-40 ਬੰਦੀਆਂ ਨੇ ਦਿੱਤਾ ਵਾਰਦਾਤ ਨੂੰ ਅੱਜਾਮ

ਵੀਓਪੀ ਬਿਊਰੋ – ਕਪੂਰਥਲਾ ਦੀ ਮਾਡਰਨ ਜੇਲ ‘ਚ ਵੀਰਵਾਰ ਨੂੰ ਕੈਦੀਆਂ ਵਿਚਾਲੇ ਗੈਂਗਵਾਰ ਸ਼ੁਰੂ ਹੋ ਗਈ। ਇਸ ਤੋਂ ਬਾਅਦ ਇੱਕ ਜ਼ਖਮੀ ਕੈਦੀ ਦੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਰਾਤ ਅੱਠ ਵਜੇ ਦੇ ਕਰੀਬ 30-40 ਬੰਦੀਆਂ ਨੇ ਬੈਰਕਾਂ ਵਿੱਚ ਸੁੱਤੇ ਪਏ ਕੈਦੀਆਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸੁੱਤੇ ਹੋਏ ਕੈਦੀਆਂ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਇਸ ਝਗੜੇ ਵਿੱਚ ਕੈਦੀ ਸਿਮਰਨਜੀਤ ਸਿੰਘ, ਅਮਨਪ੍ਰੀਤ ਸਿੰਘ, ਵਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਜ਼ਖ਼ਮੀ ਹੋ ਗਏ।

ਸਾਰਿਆਂ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਸਿਮਰਨਜੀਤ ਨੂੰ ਗੰਭੀਰ ਹਾਲਤ ‘ਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਪੁਲੀਸ ਸੂਤਰਾਂ ਅਨੁਸਾਰ ਸਿਮਰਨਜੀਤ ਦੀ ਉਥੇ ਮੌਤ ਹੋ ਗਈ। ਜਦਕਿ ਬਾਕੀ ਤਿੰਨ ਕੈਦੀ ਸਿਵਲ ਹਸਪਤਾਲ ਵਿੱਚ ਹੀ ਦਾਖਲ ਹਨ। ਹਸਪਤਾਲ ਦੇ ਡਿਊਟੀ ਡਾਕਟਰ ਵਿਵੇਕ ਨੇ ਦੱਸਿਆ ਕਿ ਤਿੰਨੋਂ ਕੈਦੀਆਂ ਦੀ ਹਾਲਤ ਸਥਿਰ ਹੈ।

ਸਿਵਲ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਕੈਦੀਆਂ ਨੇ ਦੱਸਿਆ ਕਿ ਉਹ ਆਪਣੀ ਬੈਰਕ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਕੁਝ ਕੈਦੀਆਂ ਨੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ।

ਥਾਣਾ ਕੋਤਵਾਲੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਗੰਭੀਰ ਜ਼ਖ਼ਮੀ ਕੈਦੀ ਦੀ ਮੌਤ ਬਾਰੇ ਜਾਣਨ ਲਈ ਐਸਪੀ-ਜੇਲ੍ਹ ਇਕਬਾਲ ਸਿੰਘ ਧਾਲੀਵਾਲ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

error: Content is protected !!