ਠੇਕੇਦਾਰ ਅੱਧ-ਵਿਚਾਲੇ ਛੱਡ ਗਿਆ ਪੁਲੀ ਦਾ ਕੰਮ, ਉੱਧਰੋ ਪ੍ਰਸ਼ਾਸਨ ਨੇ ਦੇ’ਤੀ ਪਾਣੀ ਆਉਣ ਦੀ ਚਿਤਾਵਨੀ, ਜਲੰਧਰ ਦੇ ਹਾਈ-ਫਾਈ ਇਲਾਕੇ ‘ਚ ਪੈ ਗਈ ਭਾਜੜ

ਠੇਕੇਦਾਰ ਅੱਧ-ਵਿਚਾਲੇ ਛੱਡ ਗਿਆ ਪੁਲੀ ਦਾ ਕੰਮ, ਉੱਧਰੋ ਪ੍ਰਸ਼ਾਸਨ ਨੇ ਦੇ’ਤੀ ਪਾਣੀ ਆਉਣ ਦੀ ਚਿਤਾਵਨੀ, ਜਲੰਧਰ ਦੇ ਹਾਈ-ਫਾਈ ਇਲਾਕੇ ‘ਚ ਪੈ ਗਈ ਭਾਜੜ

ਜਲੰਧਰ (ਵੀਓਪੀ ਬਿਊਰੋ) ਮੀਂਹ ਕਾਰਨ ਜਿੱਥੇ ਪੰਜਾਬ ਭਰ ਵਿੱਚ ਹਰ ਆਏ ਹਨ ਉੱਥੇ ਹੀ ਜਲੰਧਰ ਸ਼ਹਿਰ ਦੀ ਕਾਲੀਆ ਕਲੋਨੀ ਵਿੱਚ ਲੋਕਾਂ ਨੇ ਬੰਨ੍ਹ ਬਣਾ ਕੇ ਆਪਣਾ ਬਚਾਅ ਕੀਤਾ। ਇਸ ਕਾਲੋਨੀ ਵਿੱਚੋਂ ਵੀ ਇੱਕ ਨਹਿਰ ਲੰਘਦੀ ਹੈ।

ਪ੍ਰਸ਼ਾਸਨ ਅਨੁਸਾਰ ਜਿਸ ਤਰ੍ਹਾਂ ਮੀਂਹ ਪੈ ਰਿਹਾ ਹੈ, ਉਸ ਨਾਲ ਇਸ ਨਹਿਰ ਵਿੱਚ ਵੀ ਪਾਣੀ ਛੱਡਿਆ ਜਾ ਸਕਦਾ ਹੈ। ਇਸ ਤੋਂ ਬਾਅਦ ਲੋਕਾਂ ਨੇ ਰਾਤੋ-ਰਾਤ ਮਿੱਟੀ ਦੀਆਂ ਬੋਰੀਆਂ ਭਰ ਕੇ ਇਸ ਜਗ੍ਹਾ ‘ਤੇ ਬੰਨ੍ਹ ਬਣਾ ਦਿੱਤਾ, ਜਿਸ ਨੂੰ ਪੁਲ ਬਣਾਉਣ ਵਾਲੇ ਠੇਕੇਦਾਰ ਨੇ ਅੱਧ ਵਿਚਕਾਰ ਹੀ ਖੁੱਲ੍ਹਾ ਛੱਡ ਦਿੱਤਾ।

ਲੋਕਾਂ ਨੇ ਕਿਹਾ ਕਿ ਜੇਕਰ ਨਹਿਰ ਵਿੱਚ ਪਾਣੀ ਆਉਂਦਾ ਹੈ ਤਾਂ ਇਸ ਦਾ ਅਸਰ ਨਾ ਕੇਵਲ ਕਾਲੀਆ ਕਲੋਨੀ ਸਗੋਂ ਨਾਲ ਲੱਗਦੀ ਗੁਰੂ ਅਮਰਦਾਸ ਕਲੋਨੀ ਅਤੇ ਵੇਰਕਾ ਮਿਲਕ ਪਲਾਂਟ ਦੇ ਪਿੱਛੇ ਬਣੀ ਕਲੋਨੀਆਂ ’ਤੇ ਵੀ ਪਵੇਗਾ।

ਲੋਕਾਂ ਨੇ ਦੱਸਿਆ ਕਿ ਨਹਿਰ ‘ਤੇ ਪੁਲੀ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਠੇਕੇਦਾਰ ਨੇ ਪਿੱਲਰ ਬਣਾ ਕੇ ਫਿਰ ਪਲੇਟ ਲਗਾਉਣ ਦੀ ਬਜਾਏ ਕੰਮ ਵਿਚਾਲੇ ਹੀ ਛੱਡ ਦਿੱਤਾ, ਜਿਸ ਨਾਲ ਹੁਣ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ।

error: Content is protected !!