ਲੜਕੀ ਨੂੰ ਕਿਰਾਏ ਉਤੇ ਦਿੱਤੇ ਮਕਾਨ ਵਿਚ ਮਾਲਕ ਨੇ ਲਾ ਦਿੱਤਾ ਕੈਮਰਾ, ਮੋਬਾਈਲ ਨਾਲ ਕੀਤਾ ਕੁਨੈਕਟ, ਭੇਤ ਖੁੱਲ੍ਹਾ ਤਾਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਲੜਕੀ ਨੂੰ ਕਿਰਾਏ ਉਤੇ ਦਿੱਤੇ ਮਕਾਨ ਵਿਚ ਮਾਲਕ ਨੇ ਲਾ ਦਿੱਤਾ ਕੈਮਰਾ, ਮੋਬਾਈਲ ਨਾਲ ਕੀਤਾ ਕੁਨੈਕਟ, ਭੇਤ ਖੁੱਲ੍ਹਾ ਤਾਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਹੈਦਰਾਬਾਦ : ਲੜਕੀ ਨੂੰ ਕਿਰਾਏ ਉਤੇ ਦਿੱਤੇ ਮਕਾਨ ਵਿਚ ਮਾਲਕ ਨੇ ਸਪਾਈ ਕੈਮਰਾ ਲਾ ਦਿੱਤਾ। ਇਸ ਕੈਮਰੇ ਦਾ ਅਕਸੈਸ ਆਪਣੇ ਕੰਪਿਊਟਰ ਤੇ ਮੋਬਾਈਲ ਉਤੇ ਲਿਆ।
ਹੈਦਰਾਬਾਦ ’ਚ ਇਕ ਮਕਾਨ ਮਾਲਕ ਦੀ ਘਿਨੌਣੀ ਕਰਤੂਤ ਸਾਹਮਣੇ ਆਈ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੁਲਿਸ ਨੇ ਮਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੁਬਲੀ ਹਿੱਲਸ ਇਲਾਕੇ ’ਚ 45 ਸਾਲਾ ਸਈਅਦ ਸਲੀਮ ਨੇ ਇਕ ਮਹੀਨੇ ਪਹਿਲਾਂ ਆਪਣਾ ਕਮਰਾ ਲੜਕੀ ਨੂੰ ਕਿਰਾਏ ’ਤੇ ਦਿੱਤਾ ਸੀ। ਲੜਕੀ ਦਾ ਭਰਾ ਵੀ ਨਾਲ ਹੀ ਰਹਿੰਦਾ ਸੀ। ਪੰਜ ਮੰਜ਼ਿਲਾ ਇਮਾਰਤ ’ਚ ਸਲੀਮ ਪਹਿਲੀ ਮੰਜ਼ਿਲ ’ਤੇ ਰਹਿੰਦਾ ਸੀ।

ਉਸਨੇ ਕਮਰਾ ਦੇਣ ਦੇ ਕੁਝ ਦਿਨ ਬਾਅਦ ਇਕ ਮੀਟਰ ਬਾਕਸ ’ਚ ਇਕ ਡੱਬੇ ਦੇ ਆਕਾਰ ਦਾ ਉਪਕਰਨ ਇਹ ਕਹਿੰਦੇ ਹੋਏ ਲਗਾਇਆ ਕਿ ਇਸ ਨਾਲ ਵੋਲਟੇਜ ਦੇ ਉਤਾਰ ਚੜ੍ਹਾਅ ਨਾਲ ਹੋਣ ਵਾਲੀਆਂ ਦਿੱਕਤਾਂ ਤੋਂ ਬਚਿਆ ਜਾ ਸਕੇਗਾ। ਉਸਨੇ ਉਸ ਵਿਚ ਕੈਮਰਾ ਲਗਾਇਆ ਹੋਇਆ ਸੀ। ਉਸਨੇ ਕੈਮਰੇ ਨੂੰ ਆਪਣੇ ਕੰਪਿਊਟਰ ਤੇ ਮੋਬਾਈਲ ਨਾਲ ਜੋੜਿਆ ਹੋਇਆ ਸੀ। ਸੋਮਵਾਰ ਨੂੰ ਲੜਕੀ ਨੇ ਦੇਖਿਆ ਕਿ ਉਸ ਬਾਕਸ ਤੋਂ ਨਿਕਲੀ ਤਾਰ ਮਕਾਨ ਮਾਲਕ ਦੇ ਕਮਰੇ ਨਾਲ ਜੁੜਿਆ ਹੈ। ਉਸਨੇ ਆਪਣੇ ਭਰਾ ਦੀ ਮਦਦ ਨਾਲ ਬਾਕਸ ਦੀ ਪੜਤਾਲ ਕੀਤੀ। ਉਸ ਵਿਚ ਕੈਮਰਾ ਲੱਗਾ ਸੀ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਮਾਮਲਾ ਦਰਜ ਕਰ ਕੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

error: Content is protected !!