Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
14
ਪੰਜਾਬ ਪਹਿਲਾਂ ਹੀ ਹੜ੍ਹ ਦੇ ਮਾਰ ਹੇਠ , ਉਤੋਂ ਮੌਸਮ ਵਿਭਾਗ ਨੇ ਜਾਰੀ ਕੀਤਾ ਡਰਾਉਣ ਵਾਲਾ ਅਲਰਟ, ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਅਗਲੇ ਤਿੰਨ ਦਿਨ ਪਵੇਗਾ ਮੀਂਹ
Latest News
Punjab
ਪੰਜਾਬ ਪਹਿਲਾਂ ਹੀ ਹੜ੍ਹ ਦੇ ਮਾਰ ਹੇਠ , ਉਤੋਂ ਮੌਸਮ ਵਿਭਾਗ ਨੇ ਜਾਰੀ ਕੀਤਾ ਡਰਾਉਣ ਵਾਲਾ ਅਲਰਟ, ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਅਗਲੇ ਤਿੰਨ ਦਿਨ ਪਵੇਗਾ ਮੀਂਹ
July 14, 2023
Voice of Punjab
ਪੰਜਾਬ ਪਹਿਲਾਂ ਹੀ ਹੜ੍ਹ ਦੇ ਮਾਰ ਹੇਠ , ਉਤੋਂ ਮੌਸਮ ਵਿਭਾਗ ਨੇ ਜਾਰੀ ਕੀਤਾ ਡਰਾਉਣ ਵਾਲਾ ਅਲਰਟ, ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਅਗਲੇ ਤਿੰਨ ਦਿਨ ਪਵੇਗਾ ਮੀਂਹ
ਵੀਓਪੀ ਬਿਊਰੋ, ਚੰਡੀਗੜ੍ਹ-ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ। ਕਈ ਜ਼ਿਲ੍ਹੇ ਹਾਲੇ ਵੀ ਪਾਣੀ ਦੀ ਮਾਰ ਹੇਠ ਹਨ। ਇਸ ਵਿਚਾਲੇ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਨਾਲ ਹੜ੍ਹਾਂ ਮਾਰੇ ਜ਼ਿਲ੍ਹਿਆਂ ਅੰਦਰ ਸਮੱਸਿਆ ਹੋਰ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ ਤੇ ਸੰਗਰੂਰ ਵਿੱਚ ਅਗਲੇ ਤਿੰਨ ਘੰਟਿਆਂ ਦੌਰਾਨ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ‘ਚ ਫਿਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ 50 ਫੀਸਦੀ ਤੇ ਬਾਕੀ ਪੰਜਾਬ ਵਿੱਚ 30 ਤੋਂ 50 ਫੀਸਦੀ ਹੈ। ਅਹਿਮ ਗੱਲ ਹੈ ਕਿ ਇਹ ਬਾਰਸ਼ ਆਮ ਹੁੰਦੀ ਹੈ ਤਾਂ ਸਭ ਕੁਝ ਕੰਟਰੋਲ ਹੇਠ ਹੀ ਰਹੇਗਾ ਪਰ ਜੇ ਬਾਰਿਸ਼ ਜ਼ਿਆਦਾ ਹੋਈ ਤਾਂ ਹਿਮਾਚਲ ਦੇ ਨਾਲ-ਨਾਲ ਪੰਜਾਬ ਵਿੱਚ ਵੀ ਇੱਕ ਵਾਰ ਫਿਰ ਹਾਲਾਤ ਖਰਾਬ ਹੋ ਸਕਦੇ ਹਨ।
ਉਧਰ, ਭਾਖੜਾ ਡੈਮ ‘ਚ ਵੀਰਵਾਰ ਨੂੰ ਪਾਣੀ ਦਾ ਪੱਧਰ 1631.18 ਫੁੱਟ ਤੱਕ ਪਹੁੰਚ ਗਿਆ। ਇਹ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਭਾਖੜਾ ਡੈਮ ਮੈਨੇਜਮੈਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਦੀ ਵੱਧ ਤੋਂ ਵੱਧ ਸਟੋਰੇਜ ਸਮਰੱਥਾ 1680 ਫੁੱਟ ਹੈ ਪਰ ਫਲੱਡ ਗੇਟ 1645 ਫੁੱਟ ’ਤੇ ਖੋਲ੍ਹ ਦਿੱਤੇ ਜਾਂਦੇ ਹਨ। ਜੇਕਰ ਪਾਣੀ ਦਾ ਪੱਧਰ 1645 ਤੋਂ ਪਾਰ ਪਹੁੰਚ ਜਾਂਦਾ ਹੈ ਤਾਂ ਸਥਿਤੀ ਤੇ ਪਾਣੀ ਦੇ ਇਨਪੁਟ ਦੇ ਆਧਾਰ ‘ਤੇ ਗੇਟ ਖੋਲ੍ਹਣੇ ਪੈ ਸਕਦੇ ਹਨ ਜਿਸ ਦਾ ਸਿੱਧਾ ਅਸਰ ਪੰਜਾਬ ‘ਤੇ ਪਵੇਗਾ।
ਉਂਝ ਮਾਝੇ ਲਈ ਰਾਹਤ ਦੀ ਖ਼ਬਰ ਹੈ ਕਿ ਇੱਥੋਂ ਦੀਆਂ ਪ੍ਰਮੁੱਖ ਨਦੀਆਂ ਬਿਆਸ ਤੇ ਰਾਵੀ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ। ਅੰਮ੍ਰਿਤਸਰ ਦੇ ਡੀਸੀ ਨੇ ਦੱਸਿਆ ਕਿ ਇਸ ਸਮੇਂ ਰਾਵੀ ਵਿੱਚ 27 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ, ਜਦੋਂਕਿ ਬਿਆਸ ਵਿੱਚ 24 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਹੈ। ਇਹ ਦੋਵੇਂ ਨਦੀਆਂ 3 ਲੱਖ ਕਿਊਸਿਕ ਪਾਣੀ ਆਸਾਨੀ ਨਾਲ ਸੰਭਾਲ ਸਕਦੀਆਂ ਹਨ। ਜੇ ਆਉਣ ਵਾਲੇ ਦਿਨਾਂ ‘ਚ ਪਹਾੜਾਂ ਤੋਂ ਇਸ ਪਾਸੇ ਪਾਣੀ ਆਉਂਦਾ ਹੈ ਤਾਂ ਵੀ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।
Post navigation
ਹੜ੍ਹ ਵਿਚ ਫਸਿਆ ਲੜਕਾ, ਐਸਡੀਐਮ ਨੇ ਪਾਣੀ ਵਿਚ ਛਾਲ ਮਾਰ ਕੇ ਬਚਾਇਆ, ਕਿਹਾ-ਮੇਰਾ ਫਰਜ਼ ਸੀ
ਬਿਆਸ ਦਰਿਆ ਵਿਚ ਰੁੜ੍ਹੀ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਡਰਾਈਵਰ ਦੀ ਬਰਾਮਦ ਹੋਈ ਸੀ ਲਾਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us