ਡੁੱਬਣ ਲੱਗੀ ਸੀ ਮੁੱਖ ਮੰਤਰੀ ਮਾਨ ਦੀ ਨਈਆ ! ਵਾਲ-ਵਾਲ ਹੋਇਆ ਬਚਾਅ

ਡੁੱਬਣ ਲੱਗੀ ਸੀ ਮੁੱਖ ਮੰਤਰੀ ਮਾਨ ਦੀ ਨਈਆ ! ਵਾਲ-ਵਾਲ ਹੋਇਆ ਬਚਾਅ


ਜਲੰਧਰ (ਵੀਓਪੀ ਬਿਊਰੋ) : ਸ਼ਾਹਕੋਟ ਦੇ ਨੇੜੇ ਸਤਲੁਜ ਦਰਿਆ ਦੇ ਬੰਨ੍ਹ ’ਚ ਆਈ ਤਰੇੜ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਜਾਇਜ਼ਾ ਲੈਣ ਲਈ ਗਏ ਸਨ। ਮੋਟਰਬੋਟ ’ਚ ਮੁੱਖ ਮੰਤਰੀ ਦੇ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਵੀ ਸਨ। ਜਿਵੇਂ ਹੀ ਉਹ ਹੜ੍ਹ ਦੇ ਪਾਣੀ ’ਚ ਅੱਗੇ ਵਧੀ ਤਾਂ ਹਿਚਕੋਲੇ ਖਾਣੇ ਸ਼ੁਰੂ ਕਰ ਦਿੱਤੇ। ਦੱਸਿਆ ਜਾਂਦਾ ਹੈ ਕਿ ਮੋਟਰਬੋਟ ’ਚ ਲੋੜ ਤੋਂ ਵੱਧ ਲੋਕ ਸਵਾਰ ਹੋ ਗਏ ਸਨ, ਜਿਸ ਕਾਰਨ ਪਾਣੀ ’ਚ ਕੁੱਝ ਅੱਗੇ ਜਾਂਦਿਆਂ ਹੀ ਉਸ ਨੇ ਕਾਲਾ ਧੂੰਆਂ ਛੱਡਣਾ ਸ਼ੁਰੂ ਕਰ ਦਿੱਤਾ। ਇੰਜ ਜਾਪਣ ਲੱਗਾ ਜਿਵੇਂ ਹੁਣੇ ਬੋਟ ਪਲਟ ਜਾਵੇਗੀ।


ਮੋਟਰਬੋਟ ਨੇ 2 ਵਾਰ ਇਧਰ-ਓਧਰ ਹਿਚਕੋਲੇ ਖਾਧੇ ਪਰ ਉਹ ਪਲਟਣ ਤੋਂ ਬਚ ਗਈ। ਇਹ ਸਭ ਦੂਰੋਂ ਵੇਖ ਰਹੇ ਪ੍ਰਬੰਧਕੀ ਅਧਿਕਾਰੀਆਂ ਦੇ ਹੱਥ-ਪੈਰ ਫੁਲ ਗਏ ਅਤੇ ਉਨ੍ਹਾਂ ਦੇ ਹੋਸ਼ ਉੱਡ ਗਏ ਪਰ ਬੜੀ ਮੁਸ਼ਕਲ ਨਾਲ ਮੋਟਰਬੋਟ ਦਾ ਸੰਚਾਲਨ ਕਰ ਰਿਹਾ ਵਿਅਕਤੀ ਉਸ ਨੂੰ ਦੂਜੇ ਪਾਸੇ ਪਾਰ ਲੈ ਜਾਣ ’ਚ ਸਫ਼ਲ ਹੋ ਗਿਆ। ਮੋਟਰਬੋਟ ’ਚ ਮੁੱਖ ਮੰਤਰੀ ਹੜ੍ਹ ਦਾ ਜਾਇਜ਼ਾ ਲੈ ਰਹੇ ਸਨ, ਇਸ ਲਈ ਉਸ ’ਚ ਕਿੰਨੇ ਲੋਕਾਂ ਨੂੰ ਲੈ ਕੇ ਜਾਣਾ ਸੀ, ਇਸ ਦੀ ਪਹਿਲਾਂ ਅਧਿਕਾਰੀਆਂ ਨੂੰ ਜਾਂਚ ਕਰਨੀ ਚਾਹੀਦੀ ਸੀ।


ਮੁੱਖ ਮੰਤਰੀ ਦੇ ਨਾਲ ਇਕ ਵੱਡੀ ਘਟਨਾ ਹੋਣੋਂ ਟਲ ਗਈ, ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਸਿਆਸੀ ਨੇਤਾਵਾਂ ਅਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।

error: Content is protected !!