ਘੱਗਰ ਦਾ ਬੰਨ੍ਹ ਟੁੱਟਣ ਕਾਰਨ 400 ਪਿੰਡ ਆਏ ਪਾਣੀ ਦੀ ਲਪੇਟ ‘ਚ ਪਰ ਸਰਕਾਰ ਕੋਲ ਗੱਲ ਸੁਣਨ ਦਾ ਸਮਾਂ ਹੀ ਨਹੀਂ : ਰਾਜਾ ਵੜਿੰਗ

ਘੱਗਰ ਦਾ ਬੰਨ੍ਹ ਟੁੱਟਣ ਕਾਰਨ 400 ਪਿੰਡ ਆਏ ਪਾਣੀ ਦੀ ਲਪੇਟ ‘ਚ ਪਰ ਸਰਕਾਰ ਕੋਲ ਗੱਲ ਸੁਣਨ ਦਾ ਸਮਾਂ ਹੀ ਨਹੀਂ : ਰਾਜਾ ਵੜਿੰਗ

ਮਾਨਸਾ (ਵੀਓਪੀ ਬਿਊਰੋ) ਪੰਜਾਬ ਵਿੱਚ ਬਾਰਿਸ਼ ਚਾਹੇ ਹੀ ਕਈ ਦਿਨਾਂ ਤੋਂ ਨਹੀਂ ਹੋਈ ਪਰ ਦਰਿਆਵਾਂ ਵਿੱਚ ਵਧਿਆ ਪਾਣੀ ਦਾ ਪੱਧਰ ਵੱਧਣ ਕਾਰਨ ਬੰਨ੍ਹ ਟੁੱਟ ਰਹੇ ਹਨ ਅਤੇ ਕਈ ਪਿੰਡਾਂ ਵਿੱਚ ਹੜ ਵਰਗੇ ਹਾਲਾਤ ਹਨ।

ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦਰਿਆ ’ਤੇ ਟੁੱਟੇ ਬੰਨ੍ਹ ਨੂੰ ਲੈ ਕੇ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸਰਗਰਮ ਹੋ ਗਏ ਹਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ‘ਤੇ ਟੁੱਟੇ ਬੰਨ੍ਹ ਦੀ ਫੋਟੋ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਸੂਬੇ ਦੇ ਮੁੱਖ ਮੰਤਰੀ ਸਿਆਸਤ ਕਰਨ ਦੀ ਬਜਾਏ ਨੀਤੀ ਬਣਾ ਲੈਂਦੇ ਤਾਂ ਅੱਜ ਚਾਂਦਪੁਰਾ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਸੀ।

ਉਨ੍ਹਾਂ ਨੇ ਇਸ ਦੌਰਾਨ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਜਿਹੜੇ 400 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਹਨ, ਉਨ੍ਹਾਂ ਨੂੰ ਵੀ ਬਚਾਇਆ ਜਾ ਸਕਦਾ ਸੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਵੀ ਇਹ ਗੱਲ ਕਹੀ ਸੀ ਪਰ ਨਾ ਤਾਂ ਸਰਕਾਰ ਕੋਲ ਅਤੇ ਨਾ ਹੀ ਡਿਪਟੀ ਕਮਿਸ਼ਨਰ ਮਾਨਸਾ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਹੈ। ਰਾਜਾ ਵੜਿੰਗ ਨੇ ਆਪਣੇ ਟਵੀਟ ਦੇ ਅੰਤ ‘ਚ ਲਿਖਿਆ ਹੈ ਕਿ ਹੁਣ ਰੱਬ ਹੀ ਰਾਖਾ ਹੈ

error: Content is protected !!