ਪਿਰਾਮਿਡ ਦੇ IELTS ਰਿਐਲਿਟੀ ਟੈਸਟ ਨੂੰ ਮਿਲਿਆ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ

ਪਿਰਾਮਿਡ ਦੇ IELTS ਰਿਐਲਿਟੀ ਟੈਸਟ ਨੂੰ ਮਿਲਿਆ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ

ਜਲੰਧਰ (ਆਸ਼ੂ ਗਾਂਧੀ) ਦੇਸ਼ਾਂ ‘ਚ ਪੜ੍ਹਨ ਜਾਣ ਲਈ IELTS ਦੀ ਤਿਆਰੀ ਕਰਵਾਉਣ ਵਾਲੀ ਮਸ਼ਹੂਰ ਸੰਸਥਾ, ਪਿਰਾਮਿਡ ਈ ਇੰਸਟੀਚਿਊਟ, ਨੇ ਹਾਲ ਹੀ ਵਿਚ ਜਲੰਧਰ ਦੇ ਹੋਟਲ ਕਿੰਗਜ਼ ਵਿੱਖੇ IELTS ਰਿਐਲਿਟੀ ਟੈਸਟ ਦਾ ਸਫਲਤਾਪੂਰਵਕ ਆਯੋਜਨ ਕੀਤਾ, ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੈਸਟ ਦਾ ਉਦੇਸ਼ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (IELTS) ਪ੍ਰੀਖਿਆ ਦਾ ਪ੍ਰਮਾਣਿਕ ਅਤੇ ਯਥਾਰਥਵਾਦੀ ਅਨੁਭਵ ਪ੍ਰਦਾਨ ਕਰਨਾ ਸੀ। ਜਿਸ ਵਿਚ ਵੱਖ-ਵੱਖ ਅਕਾਦਮਿਕ ਪਿਛੋਕੜਾਂ ਦੇ ਚਾਹਵਾਨ ਵਿਦਿਆਰਥੀਆਂ ਨੇ ਆਪਣੀ ਤਿਆਰੀ ਦਾ ਮੁਲਾਂਕਣ ਕਰਨ ਅਤੇ ਆਪਣੇ ਲੋੜੀਂਦੇ ਬੈਂਡ ਸਕੋਰ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਇਸ ਮੌਕੇ ਦਾ ਲਾਹਾ ਚੱਕਿਆ।

ਕੈਮਬ੍ਰਿਜ-ਪ੍ਰਮਾਣਿਤ ਜਾਂਚਕਰਤਾਵਾਂ ਦੀ ਸੁਚੱਜੀ ਨਿਗਰਾਨੀ ਹੇਠ ਆਯੋਜਿਤ, ਹੂ-ਬ-ਹੂ ਅਸਲ IELTS ਪ੍ਰੀਖਿਆ ਦੇ ਮਾਹੌਲ ਨੂੰ ਦੋਹਰਾਂਦਿਆਂ ਇਸ ਟੈਸਟ ਰਾਹੀਂ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਤਿਆਰੀ ਦਾ ਵਿਆਪਕ ਮੁਲਾਂਕਣ ਕੀਤਾ ਗਿਆ ਜਿਸ ਵਿੱਚ IELTS ਪ੍ਰੀਖਿਆ ਦੇ ਸਾਰੇ ਚਾਰ ਮਾਡਿਊਲ ਸ਼ਾਮਲ ਸਨ ਜਿਵੇਂ ਕਿ reading, writing, speaking and listening. ਵਿਦਿਆਰਥੀਆਂ ਨੇ ਇਮਤਿਹਾਨ ਦੇ ਫਾਰਮੈਟ, ਸਮੇਂ ਦੀ ਵਰਤੋਂ ਅਤੇ ਪ੍ਰਸੰਨ ਕਿਸਮਾਂ ਤੋਂ ਆਪਣੇ ਆਪ ਨੂੰ ਜਾਣੂ ਕਰਵਾਇਆ ਅਤੇ ਲੋੜੀਂਦੀ ਤਿਆਰੀ ਦੇ ਪੱਧਰ ਨੂੰ ਸਮਝਿਆ ।

ਗ਼ੌਰਤਲਬ ਹੈ ਕਿ IELTS ਦੇ ਅਸਲ ਪੇਪਰ ਲਗਭਗ 16250 ਰੁਪਏ ਦਾ ਹੁੰਦਾ ਹੈ ਪਰ ਪਿਰਾਮਿਡ ਦੁਆਰਾ ਆਯੋਜਿਤ ਇਸ ਟੈਸਟ ਦਾ ਮੂਲ ਸਿਰਫ 699 ਸੀ ਜਿਸ ਨਾਲ ਵਿਦਿਆਰਥੀਆਂ ਨੂੰ ਬਿਨਾਂ ਭਾਰੀ ਫੀਸ ਦਿੱਤੇ ਆਪਣੀ ਤਿਆਰੀ ਨੂੰ ਜਾਨਣ ਦਾ ਮੌਕਾ ਮਿਲਿਆ।
ਭਾਗੀਦਾਰਾਂ ਵਿੱਚੋਂ ਇੱਕ, ਰਮੇਸ਼ ਸ਼ਰਮਾ ਨੇ ਆਈਲੈਟਸ ਰਿਐਲਿਟੀ ਟੈਸਟ ਦੇ ਆਯੋਜਨ ਲਈ ਪਿਰਾਮਿਡ ਈ ਇੰਸਟੀਚਿਊਟ ਦਾ ਧੰਨਵਾਦ ਕੀਤਾ। ਉਸਨੇ ਜ਼ਿਕਰ ਕੀਤਾ, “ਰਿਐਲਿਟੀ ਟੈਸਟ ਵਿੱਚ ਭਾਗ ਲੈਣਾ ਇੱਕ ਅੱਖਾਂ ਖੋਲ੍ਹਣ ਵਾਲਾ ਤਜਰਬਾ ਸੀ। ਇਸਨੇ ਮੇਰੀਆਂ ਕਮੀਆਂ ਦੀ ਪਛਾਣ ਕਰਨ ਅਤੇ ਉਹਨਾਂ ਖੇਤਰਾਂ ਨੂੰ ਸਮਝਣ ਵਿੱਚ ਮੇਰੀ ਮਦਦ ਕੀਤੀ ਜਿੱਥੇ ਮੈਨੂੰ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।
ਇਸੇ ਤਰਾਂ ਇਕ ਹੋਰ ਵਿਦਿਆਰਥੀ ਰਸ਼ਮੀ ਨੇ ਕਿਹਾ ਕਿ ਜਾਂਚਕਰਤਾਵਾਂ ਦੁਆਰਾ ਪ੍ਰਦਾਨ ਕੀਤਾ ਗਿਆ ਪ੍ਰਮਾਣਿਕ ਪ੍ਰੀਖਿਆ ਮਾਹੌਲ ਅਤੇ ਅਸਲ-ਸਮੇਂ ਦਾ ਮੁਲਾਂਕਣ, ਅਸਲ ਵਿੱਚ ਬੇਹੱਦ ਲਾਭਦਾਇਕ ਸੀ।

ਇਸ ਮੌਕੇ ਤੇ ਪਿਰਾਮਿਡ ਈ ਇੰਸਟੀਚਿਊਟ ਦੀ ਡਾਇਰੈਕਟਰ ਸ਼੍ਰੀਮਤੀ ਸੱਚਲੀਨ ਕੌਰ ਬੇਦੀ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਹੁੰਗਾਰੇ ਬਾਰੇ ਆਪਣਾ ਉਤਸ਼ਾਹ ਪ੍ਰਗਟ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਵਿਦੇਸ਼ਾਂ ‘ਚ ਸਫਲਤਾ ਲਈ ਅੰਗਰੇਜ਼ੀ ਭਾਸ਼ਾ ‘ਚ ਮੁਹਾਰਤ ਲਾਜ਼ਮੀ ਹੈ ਅਤੇ ਉਨ੍ਹਾਂ ਦਾ ਇੰਸਟੀਚਿਊਟ ਵਿਦਿਆਰਥੀਆਂ ਨੂੰ ਇਸ ਵਿਚ ਨਿਪੁੰਨ ਬਣਾਉਣ ਲਈ ਹਰ ਸੰਭਵ ਕਦਮ ਲਈ ਵਚਨਬੱਧ ਹੈ।
ਦੱਸ ਦੇਈਏ, ਪਿਰਾਮਿਡ ਈ ਇੰਸਟੀਚਿਊਟ ਪਿਛਲੇ ਇਕ ਦਹਾਕੇ ਤੋਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ, ਜਿਵੇਂ ਕਿ IELTS, PTE ਅਤੇ TOEFL, ਦੀ ਤਿਆਰੀ ਕਰਵਾ ਰਹੀ ਹੈ। ਲਗਭਗ ਦੱਸ ਹਜਾਰ ਤੋਂ ਵੱਧ ਵਿਦਿਆਰਥੀਆਂ ਨੇ ਪਿਰਾਮਿਡ ਰਾਹੀਂ ਆਪਣੇ ਟੈਸਟਾਂ ਵਿਚ ਲੁੜੀਂਦੇ ਅੰਕ ਪ੍ਰਾਪਤ ਕਰ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕੀਤਾ ਹੈ।

ਟੈਸਟ ਦੀ ਤਿਆਰੀ ਕਰਨ ਦੇ ਚਾਹਵਾਨ ਪਿਰਾਮਿਡ ਈ ਇੰਸਟੀਚਿਊਟ ਨੂੰ 91155 92444 ਤੇ ਸੰਪਰਕ ਕਰਨ।

error: Content is protected !!