ਅਫਗਾਨ ਗਾਇਕਾ ਹਸੀਬਾ ਨੂਰੀ ਦੀ ਗੋਲੀਆਂ ਮਾਰ ਕੇ ਹੱਤਿਆ

ਅਫਗਾਨ ਗਾਇਕਾ ਹਸੀਬਾ ਨੂਰੀ ਦੀ ਗੋਲੀਆਂ ਮਾਰ ਕੇ ਹੱਤਿਆ


ਵੀਓਪੀ ਬਿਊਰੋ-ਗਾਇਕਾਂ ਉਤੇ ਹਮਲਿਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਬੀਤੇ ਸਾਲ ਭਾਰਤ ਦੇ ਪੰਜਾਬ ਜ਼ਿਲ੍ਹੇ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਬੀਤੇ ਪੂਰੇ ਸਾਲ ਇਸ ਹੱਤਿਆ ਕਾਂਡ ਦੀ ਚਰਚਾ ਛਿੜੀ ਰਹੀ। ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਹਾਲੇ ਵੀ ਇਨਸਾਫ ਲਈ ਚਾਰਾਜ਼ੋਈ ਕਰ ਰਹੇ ਹਨ।


ਉਧਰ, ਇਸ ਸਭ ਦੇ ਵਿਚ ਹੁਣ ਅਫ਼ਗ਼ਾਨ ਗਾਇਕਾ ਹਸੀਬਾ ਨੂਰੀ ਦੀ ਪਾਕਿਸਤਾਨ ਦੇ ਖੈ਼ਬਰ ਪਖ਼ਤੂਨਖਵਾ ਦੇ ਕੁਜ਼ਾ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 38 ਸਾਲਾ ਗਾਇਕਾ ਨੇ ਸਾਲ 2021 ਵਿੱਚ ਅਫ਼ਗ਼ਾਨਿਸਤਾਨ ਵਿਚੋਂ ਤਾਲਬਿਾਨ ਹਕੂਮਤ ਤੋਂ ਭੱਜ ਕੇ ਪਾਕਿਸਤਾਨ ਵਿੱਚ ਸ਼ਰਨ ਲਈ ਸੀ।


ਨੂਰੀ ਦੇ ਦੋਸਤ ਅਤੇ ਸਾਥੀ ਗਾਇਕਾ ਖੋਸਬੋ ਅਹਿਮਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਨੂਰੀ ਦੀ ਮੌਤ ਦੀ ਪੁਸ਼ਟੀ ਕੀਤੀ। ਲਗਭਗ ਇੱਕ ਸਾਲ ਪਹਿਲਾਂ ਅਫਗਾਨਿਸਤਾਨ ਛੱਡਣ ਤੋਂ ਬਾਅਦ ਨੂਰੀ ਨੇ ਇਸਲਾਮਾਬਾਦ ਵਿੱਚ ਸ਼ਰਨ ਲਈ ਸੀ।

error: Content is protected !!