ਕਬੂਤਰਬਾਜ਼ੀ ਦੇ ਮਾਮਲੇ ‘ਚ ਫਸਿਆ ਕਾਂਗਰਸੀ ਆਗੂ, ਇੰਗਲੈਂਡ ਭੇਜਣ ਦੇ ਨਾਮ ‘ਤੇ ਮਾਰੀ ਲੱਖਾਂ ਦੀ ਠੱਗੀ

ਕਬੂਤਰਬਾਜ਼ੀ ਦੇ ਮਾਮਲੇ ‘ਚ ਫਸਿਆ ਕਾਂਗਰਸੀ ਆਗੂ, ਇੰਗਲੈਂਡ ਭੇਜਣ ਦੇ ਨਾਮ ‘ਤੇ ਮਾਰੀ ਲੱਖਾਂ ਦੀ ਠੱਗੀ

ਖੰਨਾ/ਚੰਡੀਗੜ੍ਹ (ਵੀਓਪੀ ਬਿਊਰੋ) ਕੁਝ ਕਾਂਗਰਸੀ ਜਿੱਥੇ ਵਿਜੀਲੈਂਸ ਦੇ ਅੜਿੱਕੇ ਆਏ ਹੋਏ ਹਨ, ਉੱਥੇ ਹੀ ਕੁਝ ਕਾਂਗਰਸੀ ਭਾਜਪਾ ਤਾ ਪੱਲਾ ਪਰ ਰਹੇ ਹਨ। ਜੇਕਰ ਕੋਈ ਕਾਂਗਰਸੀ ਆਗੂ ਹੈ ਤਾਂ ਉਹ ਹੋਰ ਹੀ ਮਾਮਲਿਆਂ ਵਿੱਚ ਉਲਝਿਆ ਪਿਆ ਹੈ, ਅਜਿਹਾ ਹੀ ਮਾਮਲਾ ਸਾਹਮਣੇ ਆਇਆ ਖੰਨਾ ਤੋਂ, ਖੰਨਾ ‘ਚ ਇਕ ਕਾਂਗਰਸੀ ਆਗੂ ‘ਤੇ ਕਬੂਤਰਬਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨੌਜਵਾਨ ਆਗੂ ਨੇ ਵਿਦੇਸ਼ ਭੇਜਣ ਦੇ ਨਾਮ ‘ਤੇ 8 ਲੱਖ ਰੁਪਏ ਮੰਗੇ ਸਨ। ਇਸ ਦੌਰਾਨ 1 ਲੱਖ ਐਡਵਾਂਸ ਲੈ ਕੇ ਮੁਲਜ਼ਮ ਮੁਕਰ ਗਿਆ।

ਪੀੜਤ ਕਮਲ ਕੁਮਾਰ ਵਾਸੀ ਇੰਦਰਾ ਕਲੋਨੀ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਸਿਟੀ 1 ਨੇ ਮੁਲਜ਼ਮ ਅਵਨੀਤ ਰਾਏ ਵਾਸੀ ਬਿਲਾਨ ਵਾਲੀ ਚੱਪੜੀ ਖੰਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਵਨੀਤ ਰਾਏ ਜ਼ਿਲ੍ਹਾ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਦਾ ਸਾਬਕਾ ਮੀਤ ਪ੍ਰਧਾਨ ਹੈ। ਕਾਂਗਰਸ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਵੀ ਸਰਗਰਮ ਰਿਹਾ ਹੈ।

ਸ਼ਿਕਾਇਤਕਰਤਾ ਅਨੁਸਾਰ ਉਸ ਦਾ ਰਿਸ਼ਤੇਦਾਰ ਹਰਗੋਪਾਲ ਖੰਨਾ ‘ਚ ਰਹਿੰਦਾ ਹੈ। ਅਕਤੂਬਰ 2022 ਵਿੱਚ ਉਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ। ਉਸ ਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਕਿ ਉਹ ਇੰਗਲੈਂਡ ਜਾਣਾ ਚਾਹੁੰਦਾ ਹੈ। ਇਸ ਦੌਰਾਨ ਉਸ ਦਾ ਰਿਸ਼ਤੇਦਾਰ ਉਸ ਨੂੰ ਦੱਸਣ ਲੱਗਾ ਕਿ ਉਸ ਦਾ ਇਕ ਦੋਸਤ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ।

ਇਸ ਤੋਂ ਬਾਅਦ ਹਰਗੋਪਾਲ ਉਸ ਨੂੰ ਅਵਨੀਤ ਰਾਏ ਦੇ ਘਰ ਲੈ ਗਿਆ। ਉੱਥੇ ਅਵਨੀਤ ਰਾਏ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਵਰਕ ਵੀਜ਼ੇ ‘ਤੇ ਇੰਗਲੈਂਡ ਭੇਜ ਦੇਵੇਗਾ। ਇਸ ਦੇ ਲਈ 8.5 ਲੱਖ ਰੁਪਏ ਖਰਚ ਹੋਣਗੇ। ਸਿਟੀ ਥਾਣੇ ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

error: Content is protected !!