ਬੰਬੀਹਾ ਗਰੁੱਪ ਦੇ ਗੈਂਗਸਟਰ ਦੇ ਫਰਾਰ ਹੋਣ ਉਤੇ ਏਐਸਆਈ ਸਮੇਤ 6 ਜਣਿਆ ਖਿਲਾਫ਼ ਮਾਮਲਾ ਦਰਜ

ਬੰਬੀਹਾ ਗਰੁੱਪ ਦੇ ਗੈਂਗਸਟਰ ਦੇ ਫਰਾਰ ਹੋਣ ਉਤੇ ਏਐਸਆਈ ਸਮੇਤ 6 ਜਣਿਆ ਖਿਲਾਫ਼ ਮਾਮਲਾ ਦਰਜ


ਫ਼ਰੀਦਕੋਟ (ਵੀਓਪੀ ਬਿਊਰੋ) : ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਜ਼ਖ਼ਮੀ ਹੋਏ ਬੰਬੀਹਾ ਗਰੁੱਪ ਦੇ ਮੈਂਬਰ ਦੇ ਸਥਾਨਕ ਮੈਡੀਕਲ ਹਸਪਤਾਲ ਵਿੱਚੋਂ ਫ਼ਰਾਰ ਹੋ ਜਾਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਥਾਣਾ ਸਿਟੀ ਵਿਖੇ ਏ. ਐੱਸ. ਆਈ. ਸਮੇਤ 6 ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਮੁਕੱਦਮਾ ਸਹਾਇਕ ਥਾਣੇਦਾਰ ਜਸਵੰਤ ਰਾਏ ਥਾਣਾ ਸਿਟੀ-2 ਦੇ ਬਿਆਨਾਂ ’ਤੇ ਫ਼ਰਾਰ ਮੁਲਜ਼ਮ ਸੁਰਿੰਦਰਪਾਲ ਸਿੰਘ ਪੁੱਤਰ ਮੰਗਾ ਸਿੰਘ ਵਾਸੀ ਜੀਵਨ ਨਗਰ ਕੋਟਕਪੂਰਾ ਤੋਂ ਇਲਾਵਾ ਏ. ਐੱਸ. ਆਈ. ਨਾਨਕ ਚੰਦ, ਸਿਪਾਹੀ ਗੁਰਤੇਜ ਸਿੰਘ, ਪੀ. ਐੱਚ. ਸੀ. ਹਰਜਿੰਦਰ ਸਿੰਘ, ਹਰਪਾਲ ਸਿੰਘ ਅਤੇ ਪੀ. ਐੱਚ. ਸੀ. ਰਜਿੰਦਰ ਕੁਮਾਰ (ਸਾਰੇ ਵਾਸੀ ਪੁਲਸ ਲਾਈਨ) ’ਤੇ ਦਰਜ ਕੀਤਾ ਗਿਆ ਹੈ।


ਬਿਆਨਕਰਤਾ ਅਨੁਸਾਰ ਜਿਸ ਵੇਲੇ ਉਸ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਹੌਲਦਾਰ ਅੰਗੇਰਜ ਸਿੰਘ ਨੇ ਆ ਕੇ ਦੱਸਿਆ ਕਿ ਉਸ ਦੀ ਡਿਊਟੀ ਇਲਾਜ ਲਈ ਮੈਡੀਕਲ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਉਕਤ ਦੋਸ਼ੀ ’ਤੇ ਲੱਗੀ ਹੈ ਤੇ ਜਦੋਂ ਉਹ ਸਵੇਰੇ ਹਸਪਤਾਲ ਵਿਖੇ ਆਪਣੀ ਡਿਊਟੀ ’ਤੇ ਗਿਆ ਤਾਂ ਉਕਤ ਮੁਲਜ਼ਮ ਹਸਪਤਾਲ ਦੇ ਬੈੱਡ ’ਤੇ ਨਹੀਂ ਸੀ ਜੋ ਰਾਤ ਸਮੇਂ ਪੁਲਸ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਹੁਣ ਕਾਰਵਾਈ ਹੋਈ ਹੈ।

error: Content is protected !!