Skip to content
Thursday, January 23, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
17
ਪਰਵਾਸੀ ਮਜ਼ਦੂਰ ਨੂੰ ਦਰੱਖਤ ਨਾਲ ਉਲਟਾ ਲਟਕਾ ਪਰਿਵਾਰ ਨੂੰ ਵੀਡੀਓ ਕਾਲ ਕਰ ਕੀਤੀ ਕੁੱਟਮਾਰ; ਗੂਗਲ ਪੇਅ ਰਾਹੀਂ ਖਾਤੇ ਵਿਚ ਪੁਆਏ 35 ਹਜ਼ਾਰ, ਕੀਤੀ ਪਾਰਟੀ
Latest News
Punjab
ਪਰਵਾਸੀ ਮਜ਼ਦੂਰ ਨੂੰ ਦਰੱਖਤ ਨਾਲ ਉਲਟਾ ਲਟਕਾ ਪਰਿਵਾਰ ਨੂੰ ਵੀਡੀਓ ਕਾਲ ਕਰ ਕੀਤੀ ਕੁੱਟਮਾਰ; ਗੂਗਲ ਪੇਅ ਰਾਹੀਂ ਖਾਤੇ ਵਿਚ ਪੁਆਏ 35 ਹਜ਼ਾਰ, ਕੀਤੀ ਪਾਰਟੀ
July 17, 2023
Voice of Punjab
ਪਰਵਾਸੀ ਮਜ਼ਦੂਰ ਨੂੰ ਦਰੱਖਤ ਨਾਲ ਉਲਟਾ ਲਟਕਾ ਪਰਿਵਾਰ ਨੂੰ ਵੀਡੀਓ ਕਾਲ ਕਰ ਕੀਤੀ ਕੁੱਟਮਾਰ; ਗੂਗਲ ਪੇਅ ਰਾਹੀਂ ਖਾਤੇ ਵਿਚ ਪੁਆਏ 35 ਹਜ਼ਾਰ, ਕੀਤੀ ਪਾਰਟੀ
ਫਿਲੌਰ (ਵੀਓਪੀ ਬਿਊਰੋ)–ਇਕ ਕਿਸਾਨ ਨੇ ਆਪਣੇ ਖੇਤਾਂ ’ਚ ਕੰਮ ਕਰਨ ਵਾਲੇ ਨਾਬਾਲਗ ਪਰਵਾਸੀ ਮਜ਼ਦੂਰ ਨੂੰ ਅਜਿਹੀ ਸਜ਼ਾ ਦਿੱਤੀ, ਜਿਸ ਬਾਰੇ ਜਾਣ ਕੇ ਤੁਹਾਡੀ ਰੂਹ ਕੰਭ ਉਠੇਗੀ। ਸਜ਼ਾ ਵੀ ਉਸ ਗ਼ਲਤੀ ਦੀ, ਜੋ ਪੀੜਤ ਨੇ ਕੀਤੀ ਹੀ ਨਹੀਂ। ਬੇਰਹਿਮ ਕਿਸਾਨ ਨੇ ਨਾਬਾਲਗ ਮਜ਼ਦੂਰ ਨੂੰ ਦਰੱਖਤ ਨਾਲ ਬੰਨ੍ਹ ਕੇ ਪੁੱਠਾ ਲਟਕਾਈ ਰੱਖਿਆ, ਜਿਸ ਕਾਰਨ ਉਸ ਦੇ ਨੱਕ, ਕੰਨ ਅਤੇ ਅੱਖਾਂ ’ਚੋਂ ਖੂਨ ਉਤਰਨਾ ਸ਼ੁਰੂ ਹੋ ਗਿਆ। ਨਾਬਾਲਗ ਨੂੰ ਉਲਟਾ ਲਟਕਾ ਕੇ ਬਿਹਾਰ ’ਚ ਉਸ ਦੇ ਪਰਿਵਾਰ ਵਾਲਿਆਂ ਨੂੰ ਵੀਡੀਓ ਕਾਲ ਕਰ ਕੇ ਉਸ ਨੂੰ ਲੱਤਾਂ, ਘਸੁੰਨਾਂ ਨਾਲ ਕੁੱਟਿਆ।
ਲੜਕੇ ਨੂੰ ਮੌਤ ਦੇ ਘਾਟ ਉਤਾਰਨ ਦੀ ਧਮਕੀ ਦੇ ਕੇ ਉਸ ਦੇ ਮਾਤਾ-ਪਿਤਾ ਤੋਂ 35 ਹਜ਼ਾਰ ਰੁਪਏ ਆਪਣੇ ਖਾਤੇ ’ਚ ਪੁਆਏ, ਤਾਂ ਜਾ ਕੇ ਹੇਠਾਂ ਉਤਾਰਿਆ। ਨੇੜਲੇ ਪਿੰਡ ਛੋਟੀ ਪਾਲਨੌਂ ਦੇ ਕਿਸਾਨ ਮਨਵੀਰ ਜੋ ਆਪਣੇ ਪਿੰਡ ਦਾ ਪੰਚ ਵੀ ਹੈ, ਨੇ ਖੇਤਾਂ ’ਚ ਕੰਮ ਕਰਨ ਵਾਲੇ ਪਰਵਾਸ਼ੀ ਮਜ਼ਦੂਰ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਅਮਰਜੀਤ ਨੂੰ ਐਡਵਾਂਸ ਦੇ ਰੂਪ ’ਚ 35 ਹਜ਼ਾਰ ਰੁਪਏ ਦਿੱਤੇ ਸਨ। ਅਮਰਜੀਤ 35 ਹਜ਼ਾਰ ਰੁਪਏ ਲੈ ਕੇ ਪਿੰਡ ਰਫੂਚੱਕਰ ਹੋ ਗਿਆ ਤਾਂ ਇਸ ਗੱਲ ਨੂੰ ਲੈ ਕੇ ਮਨਵੀਰ ਗੁੱਸੇ ’ਚ ਆਪੇ ਤੋਂ ਬਾਹਰ ਹੋ ਗਿਆ। ਮਨਵੀਰ ਨੇ ਸਭ ਤੋਂ ਪਹਿਲਾਂ ਸੀਸੀਟੀਵੀ ਕੈਮਰੇ ’ਚੋਂ ਫੁਟੇਜ ਕੱਢੀ, ਜਿਸ ਵਿਚ ਅਮਰਜੀਤ ਸਾਈਕਲ ’ਤੇ ਜਾਂਦਾ ਦਿਸ ਗਿਆ, ਫੁਟੇਜ ਉਸ ਨੇ ਸਾਰੇ ਗਰੁੱਪਾਂ ’ਚ ਵਾਇਰਲ ਕਰ ਦਿੱਤੀ ਅਤੇ ਮੈਸੇਜ ਪਾ ਦਿੱਤਾ ਕਿ ਜਿਸ ਕਿਸੇ ਨੂੰ ਅਮਰਜੀਤ ਦਿਖਾਈ ਦੇਵੇ ਤਾਂ ਉਸ ਨੂੰ ਫੋਨ ਕਰ ਕੇ ਸੂਚਿਤ ਕਰੇ।
ਬੀਤੇ ਦਿਨ ਮਨਵੀਰ ਨੂੰ ਪਤਾ ਲੱਗਾ ਕਿ ਪੈਸੇ ਲੈ ਕੇ ਭੱਜਣ ਵਾਲੇ ਅਮਰਜੀਤ ਦੇ ਪਿੰਡ ਦਾ ਇਕ ਲੜਕਾ ਮਿਥਲੇਸ਼ (17) ਉੇਸ ਦੇ ਪਿੰਡ ’ਚ ਹੀ ਰਹਿ ਰਿਹਾ ਹੈ। ਮਨਵੀਰ ਉਸ ਨੂੰ ਚੁੱਕ ਕੇ ਨੇੜਲੇ ਪਿੰਡ ਪਾਲਕਦੀਮ ’ਚ ਆਪਣੇ ਪਛਾਣ ਵਾਲੇ ਦੇ ਖੇਤਾਂ ’ਚ ਲੈ ਗਿਆ ਅਤੇ ਉੱਥੇ ਮਿਥਲੇਸ਼ ਦੇ ਦੋਵੇਂ ਪੈਰ ਰੱਸੇ ਨਾਲ ਬੰਨ੍ਹ ਕੇ ਉਸ ਨੂੰ ਉਲਟਾ ਲਟਕਾ ਦਿੱਤਾ। ਮਨਵੀਰ ਦੇ ਸਾਥੀ ਨੇ ਬਿਹਾਰ ’ਚ ਮਿਥਲੇਸ਼ ਦੇ ਪਿੰਡ ਉਸ ਦੇ ਮਾਤਾ-ਪਿਤਾ ਨੂੰ ਵੀਡੀਓ ਕਾਲ ਕੀਤੀ। ਜਿਉਂ ਹੀ ਮਿਥਲੇਸ਼ ਦੇ ਪਰਿਵਾਰ ਵਾਲਿਆਂ ਨੇ ਫੋਨ ਚੁੱਕਿਆ ਤਾਂ ਮਨਵੀਰ ਨੇ ਉਲਟਾ ਲਟਕਾ ਕੇ ਮਿਥਲੇਸ਼ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਪਰਿਵਾਰ ਵਾਲੇ ਮਜ਼ਦੂਰ ਦੀ ਹਾਲਤ ਦੇਖ ਕੇ ਰੋਣ ਲੱਗੇ।
ਮਨਵੀਰ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਤੁਰੰਤ ਉਸ ਦੇ ਖਾਤੇ ’ਚ ਗੂਗਲ-ਪੇ ਕਰ ਕੇ 35,000 ਰੁਪਏ ਨਾ ਪੁਆਏ ਤਾਂ ਉਹ ਮਿਥਲੇਸ਼ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਆਪਣੇ ਬੱਚੇ ਨੂੰ ਬਚਾਉਣ ਲਈ ਪਰਿਵਾਰ ਵਾਲਿਆਂ ਨੇ ਲੋਕਾਂ ਤੋਂ ਕਰਜ਼ਾ ਲੈ ਕੇ ਮਨਵੀਰ ਦੇ ਖਾਤੇ ’ਚ ਪੈਸੇ ਪੁਆ ਦਿੱਤੇ, ਜਿਸ ਤੋਂ ਬਾਅਦ ਮਨਵੀਰ ਨੇ ਲੜਕੇ ਦੇ ਪੈਰਾਂ ’ਚੋਂ ਰੱਸੀਆਂ ਖੋਲ੍ਹ ਕੇ ਹੇਠਾਂ ਉਤਾਰਿਆ। ਦੇਰ ਰਾਤ ਤੱਕ ਉਲਟਾ ਰਹਿਣ ਕਾਰਨ ਮਿਥਲੇਸ਼ ਦੇ ਨੱਕ, ਕੰਨਾਂ ਅਤੇ ਅੱਖਾਂ ’ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਲੜਕੇ ਦੀ ਹਾਲਤ ਜ਼ਿਆਦਾ ਖਰਾਬ ਹੋਣ ’ਤੇ ਮਨਵੀਰ ਨੇ ਉਸ ਨੂੰ ਇਕ ਅਣਪਛਾਤੇ ਸਥਾਨ ’ਤੇ ਕਮਰੇ ’ਚ ਬੰਦ ਕਰ ਦਿੱਤਾ ਅਤੇ 35 ਹਜ਼ਾਰ ਰੁਪਏ ਮਿਲਣ ਦੀ ਖੁਸ਼ੀ ’ਚ ਜਿਨ੍ਹਾਂ 3 ਹੋਰ ਲੜਕਿਆਂ ਨੇ ਉਸ ਦਾ ਸਾਥ ਦਿੱਤਾ, ਉਨ੍ਹਾਂ ਨਾਲ ਜਾ ਕੇ ਰਾਤ ਨੂੰ ਨਵਾਂਸ਼ਹਿਰ ’ਚ ਸ਼ਰਾਬ ਦੀ ਪਾਰਟੀ ਕੀਤੀ।
ਮਨਵੀਰ ਦੀ ਇਸ ਘਿਨੌਣੀ ਹਰਕਤ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜਸੇਵੀ ਅਮਰੀਤ ਸਿੰਘ ਜੱਜਾ ਨੇ ਇਸ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ ਅਤੇ ਪੂਰਾ ਮਾਮਲਾ ਥਾਣਾ ਇੰਚਾਰਜ ਇੰਸ. ਹਰਜਿੰਦਰ ਦੇ ਧਿਆਨ ’ਚ ਲਿਆਾਂਦਾ, ਜਿਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੁਲਸ ਚੌਕੀ ਇੰਚਾਰਜ ਅੱਪਰਾ ਨੂੰ ਮਨਵੀਰ ਅਤੇ ਉਸ ਦੇ ਸਾਥੀਆਂ ਨੂੰ ਫੜਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਪੁਲਿਸ ਨੇ ਮਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਉਸ ਦੇ 3 ਸਾਥੀਆਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ।
Post navigation
ਕਬੂਤਰਬਾਜ਼ੀ ਦੇ ਮਾਮਲੇ ‘ਚ ਫਸਿਆ ਕਾਂਗਰਸੀ ਆਗੂ, ਇੰਗਲੈਂਡ ਭੇਜਣ ਦੇ ਨਾਮ ‘ਤੇ ਮਾਰੀ ਲੱਖਾਂ ਦੀ ਠੱਗੀ
ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ ਵਿਚ ਨਵਾਂ ਖੁਲਾਸਾ, ਪਾਕਿਸਤਾਨੀ ਨੇ ਗੈਂਗਸਟਰਾਂ ਨੂੰ ਮੁਹੱਈਆ ਕਰਵਾਏ ਸੀ ਹਥਿਆਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us