ਪੰਜਾਬ ਕਾਂਗਰਸ ਨੂੰ ਫਿਰ ਲੱਗਾ ਤੱਕੜਾ ਝਟਕਾ, ਹੁਣ ਇਹ ਸੀਨੀਅਰ ਆਗੂ ਹੋਇਆ ਭਾਜਪਾ ‘ਚ ਸ਼ਾਮਲ

ਪੰਜਾਬ ਕਾਂਗਰਸ ਨੂੰ ਫਿਰ ਲੱਗਾ ਤੱਕੜਾ ਝਟਕਾ, ਹੁਣ ਇਹ ਸੀਨੀਅਰ ਆਗੂ ਹੋਇਆ ਭਾਜਪਾ ‘ਚ ਸ਼ਾਮਲ

ਬਟਾਲਾ/ਨਵੀਂ ਦਿੱਲੀ (ਵੀਓਪੀ ਬਿਊਰੋ) ਕਾਂਗਰਸ ਵਿੱਚ ਅੰਦਰੂਨੀ ਧੜੇਬੰਦੀ ਅਤੇ ਪਿਛਲੇ ਇੱਕ ਸਾਲ ਤੋਂ ਸਿਆਸੀ ਖੇਤਰ ਵਿੱਚ ਸ਼ਾਂਤ ਰਹਿਣ ਕਾਰਨ ਬਟਾਲਾ ਅਤੇ ਮਾਝੇ ਦੇ ਟਕਸਾਲੀ ਕਾਂਗਰਸੀ ਅਤੇ ਪੰਜਾਬ ਕਾਂਗਰਸ ਦੇ 62 ਸਾਲਾ ਸੀਨੀਅਰ ਆਗੂ ਅਸ਼ਵਨੀ ਸੇਖੜੀ ਆਖਰਕਾਰ ਕਾਂਗਰਸ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ ਭਾਜਪਾ ‘ਚ ਸ਼ਾਮਲ ਹੋ ਕੇ ਵੱਡੀ ਸਿਆਸੀ ਹਲਚਲ ਮਚਾ ਦਿੱਤੀ ਹੈ।


ਸੇਖੜੀ ਦੀ ਪਿਛਲੇ ਕਈ ਮਹੀਨਿਆਂ ਤੋਂ ਚੁੱਪ ਵੱਡੀ ਸਿਆਸੀ ਉਥਲ-ਪੁਥਲ ਦਾ ਸੰਕੇਤ ਦੇ ਰਹੀ ਸੀ। ਸੇਖੜੀ ਦੀ ਇਸ ਸਿਆਸੀ ਚਾਲ ਕਾਰਨ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਝਟਕਾ ਲੱਗਾ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਸਿੱਧੂ ਕੈਂਪ ਨੂੰ ਵੀ ਝਟਕਾ ਲੱਗਾ ਹੈ। ਇਹ ਸਿੱਧੂ ਹੀ ਸਨ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ 2022 ਵਿੱਚ ਸੇਖੜੀ ਨੂੰ ਬਟਾਲਾ ਤੋਂ ਕਾਂਗਰਸ ਦੀ ਸੀਟ ਦਿੱਤੀ ਸੀ ਅਤੇ ਸਿੱਧੂ ਨੇ ਸੇਖੜੀ ਦੇ ਹੱਕ ਵਿੱਚ ਜ਼ੋਰਦਾਰ ਰੈਲੀਆਂ ਵੀ ਕੀਤੀਆਂ ਸਨ ਪਰ 2022 ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਕਲਸੀ ਤੋਂ ਹਾਰ ਗਏ ਸਨ।

error: Content is protected !!