ਡਰਾ-ਧਮਕਾ ਕੇ ਇਕ ਸਾਲ ਤੋਂ ਨਾਬਾਲਿਗ ਧੀ ਕਰ ਰਿਹਾ ਸੀ ਜਬਰ-ਜਨਾਹ, ਗ੍ਰਿਫ਼ਤਾਰ

ਡਰਾ-ਧਮਕਾ ਕੇ ਇਕ ਸਾਲ ਤੋਂ ਨਾਬਾਲਿਗ ਧੀ ਕਰ ਰਿਹਾ ਸੀ ਜਬਰ-ਜਨਾਹ, ਗ੍ਰਿਫ਼ਤਾਰ


ਜਲੰਧਰ (ਵੀਓਪੀ ਬਿਊਰੋ)- ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੇ ਵਿਅਕਤੀ ਨੂੰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨੇੜਲੇ ਪਿੰਡ ਵਿਚ ਪਿਛਲੇ ਇਕ ਸਾਲ ਤੋਂ ਡਰਾ ਧਮਕਾ ਕੇ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਨਾਬਾਲਗ ਲੜਕੀ ਦੇ ਬਿਆਨਾਂ ’ਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਥਾਣਾ ਸਦਰ ਦੇ ਮੁਖੀ ਇੰਸ. ਭਰਤ ਮਸੀਹ ਨੇ ਦੱਸਿਆ ਕਿ ਏਐੱਸਆਈ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕਾਬੂ ਕੀਤੇ ਉਕਤ ਮੁਲਜ਼ਮ ਨੂੰ ਭਲਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਸ ਵੱਲੋਂ ਆਪਣੀ ਸਕੀ ਧੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ’ਚ ਸਦਰ ਪੁਲਸ ਮਹਿਲਾ ਪੁਲਿਸ ਰਾਹੀਂ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ। ਮੁਲਜ਼ਮ ਪਿਤਾ ਦੀ ਉਮਰ 36 ਸਾਲ ਅਤੇ ਪੀੜਤ ਕੁੜੀ ਦੀ ਉਮਰ 15 ਸਾਲ ਦੱਸੀ ਜਾਂਦੀ ਹੈ। ਇੰਸ. ਭਰਤ ਮਸੀਹ ਨੇ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ।

error: Content is protected !!