ਕਈ ਮਹੀਨਿਆਂ ਤੋਂ ਪਈਆਂ ਸੇਵੀਆਂ ਬਣਾ ਕੇ ਖਾਣ ਕਾਰਨ ਵਿਗੜੀ ਸਿਹਤ, ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ, ਅੱਠ ਦੀ ਹਾਲਤ ਗੰਭੀਰ

ਕਈ ਮਹੀਨਿਆਂ ਤੋਂ ਪਈਆਂ ਸੇਵੀਆਂ ਬਣਾ ਕੇ ਖਾਣ ਕਾਰਨ ਵਿਗੜੀ ਸਿਹਤ, ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ, ਅੱਠ ਦੀ ਹਾਲਤ ਗੰਭੀਰ


ਨਗੀਨਾ (ਵੀਓਪੀ ਬਿਊਰੋ) : ਰਾਣੀਕਾ ਪਿੰਡ ਵਿਚ ਜ਼ਹਿਰੀਲੀਆਂ ਸੇਵੀਆਂ ਖਾਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ ਅਤੇ 8 ਮੈਂਬਰਾਂ ਦੀ ਹਾਲਤ ਬੇਹੱਦ ਗੰਭੀਰ ਹੈ। ਜਾਣਕਾਰੀ ਅਨੁਸਾਰ ਰਾਣੀਕਾ ਪਿੰਡ ’ਚ ਹਾਰੂਨ ਦੇ ਘਰ ਸ਼ਨਿਚਰਵਾਰ ਨੂੰ ਕਈ ਮਹੀਨਿਆਂ ਤੋਂ ਪਈਆਂ ਸੇਵੀਆਂ ਬਣਾਈਆਂ ਸਨ। ਉਸ ਨੂੰ ਖਾਣ ਤੋਂ ਬਾਅਦ ਪਰਿਵਾਰ ਦੇ 12 ਲੋਕ ਬਿਮਾਰ ਹੋ ਗਏ।

ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਮਾਂਡੀਖੇੜਾ ਪਹੁੰਚਾਇਆ ਗਿਆ। ਸਾਰਿਆਂ ਨੂੰ ਤੁਰੰਤ ਨੂਹ ਦੇ ਮੈਡੀਕਲ ਕਾਲਜ ਨਲਹੜ ਰੈਫਰ ਕਰ ਦਿੱਤਾ ਗਿਆ। ਅੱਠ ਸਾਲਾ ਰੋਮਾਨ ਦੀ ਮੌਤ ਹੋ ਗਈ। ਅਗਲੇ ਦਿਨ ਐਤਵਾਰ ਨੂੰ ਅੱਠ ਸਾਲਾ ਅਸਦ ਤੇ ਸਨਾ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਸੋਮਵਾਰ ਦੁਪਹਿਰ 10 ਸਾਲਾ ਅਬਜੁਰ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ। ਇਨ੍ਹਾਂ ਚਾਰਾਂ ਵਿਚ ਤਿੰਨ ਬੱਚੇ ਆਰਿਫ ਦੇ ਹਨ।

ਉਸ ਦੀ ਪਤਨੀ 36 ਸਾਲਾ ਰੁਖਸਾਨਾ ਦੀ ਵੀ ਹਾਲਤ ਗੰਭੀਰ ਹੈ। ਮੈਡੀਕਲ ਕਾਲਜ ਵਿਚ ਦਾਖ਼ਲ ਹਾਰੂਨ ਦਾ 28 ਸਾਲਾ ਪੁੱਤਰ ਮੁਕੀਮ, 16 ਸਾਲਾ ਜੈਦ, ਪਤਨੀ ਜ਼ਰੀਨਾ, ਧੀ ਉਜਮਾ, ਅੱਬਾਸ ਦੇ ਪੁੱਤਰ ਸ਼ੋਏਬ, ਮੁਕੀਮ ਦੀ ਪਤਨੀ ਬਸਮੀਨਾ, ਧੀ ਜਾਰਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਖਾਣੇ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਵੀ ਅਗਲੀ ਕਾਰਵਾਈ ਕਰ ਰਹੀ ਹੈ।

error: Content is protected !!