ਜੇਲ੍ਹਾਂ ਨੂੰ ਹੀ ਪਿਕਨਿਕ ਸਪਾਟ ਬਣਾਈ ਬੈਠੇ ਨੇ ਕੈਦੀ, ਜੇਲ੍ਹਾਂ ‘ਚੋਂ ਮੋਬਾਈਲ ਫੋਨ ਮਿਲਣਾ ਤਾਂ ਹੁਣ ਆਮ ਹੀ ਹੋ ਗਿਆ

ਜੇਲ੍ਹਾਂ ਨੂੰ ਹੀ ਪਿਕਨਿਕ ਸਪਾਟ ਬਣਾਈ ਬੈਠੇ ਨੇ ਕੈਦੀ, ਜੇਲ੍ਹਾਂ ‘ਚੋਂ ਮੋਬਾਈਲ ਫੋਨ ਮਿਲਣਾ ਤਾਂ ਹੁਣ ਆਮ ਹੀ ਹੋ ਗਿਆ

 

ਤਰਨਤਾਰਨ (ਵੀਓਪੀ ਬਿਊਰੋ) ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਦੀ ਗੱਲ ਜੋ ਪੰਜਾਬ ਸਰਕਾਰ ਹਰ ਸਮੇਂ ਕਰਦੀ ਰਹਿੰਦੀ ਹੈ, ਉਹ ਫੋਕੀ ਵਾਹ-ਵਾਹ ਲਈ ਹੀ ਹੁੰਦੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹਰ ਵਾਰ ਜੇਲ੍ਹਾਂ ਵਿੱਚੋਂ ਹੀ ਇਤਰਾਜ਼ਯੋਗ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੁੰਦਾ ਹੈ।

ਇਸ ਵਾਰ ਗੋਇੰਦਵਾਲ ਜੇਲ੍ਹ ਇੱਕ ਵਾਰ ਫਿਰ ਸਵਾਲਾਂ ਵਿੱਚ ਘਿਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਤੋਂ ਮੁੜ ਮੋਬਾਈਲਾਂ ਸਮੇਤ ਸਿਮ ਬਰਾਮਦ ਹੋਏ ਹਨ। ਸਹਾਇਕ ਸੁਪਰਡੈਂਟ ਸੁਖਵਿੰਦਰ ਰਾਮ ਵੱਲੋਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸੁਰੱਖਿਆ ਅਮਲੇ ਨੂੰ ਵੱਖ-ਵੱਖ ਬੈਰਕਾਂ ਦੀ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।


ਇਸ ਦੌਰਾਨ ਵਾਰਡ ਨੰਬਰ 10 ਦੀ ਬੈਰਕ ਨੰਬਰ-06 ਵਿੱਚੋਂ 2 ਕੀਪੈਡ ਮੋਬਾਈਲਾਂ ਸਮੇਤ 3 ਸਿਮ ਬਰਾਮਦ ਹੋਏ। ਇਸ ਦੀ ਸੂਚਨਾ ਥਾਣਾ ਗੋਇੰਦਵਾਲ ਸਾਹਿਬ ਨੂੰ ਦਿੱਤੀ ਗਈ। ਪੁਲਿਸ ਥਾਣਾ ਏ.ਐਸ.ਆਈ. ਰਣਜੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਮੋਬਾਇਲ ਅਤੇ ਸਿਮ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

error: Content is protected !!