ਰਾਤ 12 ਵਜੇ ਬਾਈਕ ਉਤੇ ਜਾਂਦੇ ਐਨਆਰਆਈ ਨੂੰ ਰੋਕ ਕੇ ਵੱਢ ਦਿੱਤਾ ਗਲਾ, ਹਸਪਤਾਲ ਵਿਚ ਤੋੜਿਆ ਦਮ

ਰਾਤ 12 ਵਜੇ ਬਾਈਕ ਉਤੇ ਜਾਂਦੇ ਐਨਆਰਆਈ ਨੂੰ ਰੋਕ ਕੇ ਵੱਢ ਦਿੱਤਾ ਗਲਾ, ਹਸਪਤਾਲ ਵਿਚ ਤੋੜਿਆ ਦਮ


ਲੁਧਿਆਣਾ (ਵੀਓਪੀ ਬਿਊਰੋ) : ਲੁਧਿਆਣਾ ਜ਼ਿਲ੍ਹੇ ਵਿਚ ਇਕ ਹੋਰ ਵੱਡੀ ਵਾਰਦਾਤ ਵਾਪਰੀ ਹੈ। ਥਾਣਾ ਸਦਰ ਦੇ ਇਲਾਕੇ ਠਾਕੁਰ ਕਾਲੋਨੀ ‘ਚ ਸੋਮਵਾਰ ਰਾਤ 12 ਵਜੇ ਇਕ ਐੱਨ. ਆਰ. ਆਈ. ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਐਨਆਰਆਈ ਆਪਣੇ ਨੌਕਰ ਨਾਲ ਮੋਟਰਸਾਈਕਲ ‘ਤੇ ਘਰ ਜਾ ਰਿਹਾ ਸੀ। ਇਸ ਦੌਰਾਨ ਰਾਹ ‘ਚ 2 ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਲਿਆ। ਉਨ੍ਹਾਂ ਨੇ ਚਿਹਰੇ ਢੱਕੇ ਹੋਏ ਸਨ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਐੱਨ. ਆਰ. ਆਈ. ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਉਸ ਦੇ ਨੌਕਰ ਨੂੰ ਵੀ ਸੱਟਾਂ ਲੱਗੀਆਂ ਹਨ।
ਪੁਲਿਸ ਦਾ ਕਹਿਣਾ ਹੈ ਕਿ ਰੰਜਿਸ਼ ਦੇ ਚੱਲਦਿਆਂ ਇਹ ਕਤਲ ਕੀਤਾ ਗਿਆ ਹੈ ਕਿਉਂਕਿ ਐੱਨ. ਆਰ. ਆਈ. ਦੀ ਮੋਬਾਈਲ ਅਤੇ ਨਕਦੀ ਉਸ ਦੇ ਕੋਲ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤਾ ਹੈ।

error: Content is protected !!