ਸਰਕਾਰੀ ਸਕੂਲਾਂ ਦੇ ਸੈਂਟਰ ਹੈਡ ਟੀਚਰਾਂ ਨੂੰ ਨੋਟਿਸ ਜਾਰੀ

ਸਰਕਾਰੀ ਸਕੂਲਾਂ ਦੇ ਸੈਂਟਰ ਹੈਡ ਟੀਚਰਾਂ ਨੂੰ ਨੋਟਿਸ ਜਾਰੀ


ਵੀਓਪੀ ਬਿਊਰੋ, ਬਠਿੰਡਾ : ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਟੀਚੇ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਨਾ ਵਧਾਉਣ ਉਤੇ ਸੈਂਟਰ ਹੈੱਡ ਟੀਚਰਾਂ ਨੂੰ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਬਲਾਕਾਂ ਦੇ 18 ਸੈਂਟਰ ਹੈੱਡ ਟੀਚਰਾਂ ਨੂੰ ਨੋਟਿਸ ਜਾਰੀ ਕਰ ਕੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਨਾ ਵਧਣ ਦਾ ਕਾਰਨ ਪੁੱਛਿਆ ਗਿਆ ਹੈ।

ਦੂਜੇ ਪਾਸੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਨੇ ਵਿਭਾਗ ਵੱਲੋਂ ਸੈਂਟਰ ਹੈੱਡ ਟੀਚਰਾਂ ਨੂੰ ਕੱਢੇ ਗਏ ਨੋਟਿਸਾਂ ਦੀ ਨਿਖੇਧੀ ਕੀਤੀ ਹੈ।
ਜਾਣਕਾਰੀ ਅਨੁਸਾਰ ਸੰਗਤ ਬਲਾਕ, ਤਲਵੰਡੀ ਸਾਬੋ ਬਲਾਕ ਤੇ ਰਾਮਪੁਰਾ ਫੂਲ ਆਖਦੇ ਅਠਾਰਾਂ ਹੈੱਡ ਟੀਚਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਜ਼ਿਲ੍ਹੇ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨਹੀਂ ਵੱਧ ਸਕੇ। ਵਿਭਾਗ ਨੇ ਹੁਣ ਸੈਂਟਰ ਹੈੱਡ ਟੀਚਰਾਂ ਨੂੰ ਨੋਟਿਸ ਜਾਰੀ ਕਰਕੇ ਇਸ ਦਾ ਕਾਰਨ ਪੁੱਛਿਆ ਹੈ।

error: Content is protected !!