ਜਿੰਮ ‘ਚ ਵਰਕਆਊਟ ਕਰਦਿਆਂ ਨੌਜਵਾਨ ਦੀ ਹੋਈ ਮੌਤ, ਘਰਦੇ ਵਿਆਹ ਲਈ ਲੱਭ ਰਹੇ ਸੀ ਲੜਕੀ, ਜਿੰਮ ਦਾ ਮਾਲਕ ਨਾਮਜ਼ਦ

ਜਿੰਮ ‘ਚ ਵਰਕਆਊਟ ਕਰਦਿਆਂ ਨੌਜਵਾਨ ਦੀ ਹੋਈ ਮੌਤ, ਘਰਦੇ ਵਿਆਹ ਲਈ ਲੱਭ ਰਹੇ ਸੀ ਲੜਕੀ, ਜਿੰਮ ਦਾ ਮਾਲਕ ਨਾਮਜ਼ਦ

ਨਵੀਂ ਦਿੱਲੀ (ਬੈਸਟ ਹਿੰਦੂ ਨਿਊਜ਼): ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਇੱਕ ਜਿੰਮ ਵਿੱਚ ਟ੍ਰੈਡਮਿਲ ਕਸਰਤ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਜਿੰਮ ਸੰਚਾਲਕ ਅਨੁਭਵ ਦੁੱਗਲ ਖ਼ਿਲਾਫ਼ ਅਣਗਹਿਲੀ ਕਾਰਨ ਮੌਤ ਦਾ ਕਾਰਨ ਬਣਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਮ੍ਰਿਤਕ ਸਕਸ਼ਮ ਦਿਵਿਆ ਜੋਤੀ ਅਪਾਰਟਮੈਂਟ ਸੈਕਟਰ-19 ਰੋਹਿਣੀ ਵਿੱਚ ਰਹਿੰਦਾ ਸੀ। ਉਹ ਰੋਹਿਣੀ ਸੈਕਟਰ-15 ਸਥਿਤ ਜਿੰਮ ਵਿੱਚ ਵਰਕਆਊਟ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲੇ ਵੀ ਆਪਣੇ ਲੜਕੇ ਦੇ ਵਿਆਹ ਲਈ ਲੜਕੀ ਦੀ ਭਾਲ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਕਸ਼ਮ ਦੇ ਕੋਲ ਕੇਸ਼ਵ ਨਾਂ ਦਾ ਨੌਜਵਾਨ ਵੀ ਵਰਕਆਊਟ ਕਰ ਰਿਹਾ ਸੀ। ਸਕਸ਼ਮ ਨੂੰ ਡਿੱਗਦੇ ਦੇਖ ਕੇਸ਼ਵ ਨੇ ਉਸ ਦਾ ਹੱਥ ਫੜ ਲਿਆ, ਜਿਸ ਕਾਰਨ ਕੇਸ਼ਵ ਨੂੰ ਵੀ ਕਰੰਟ ਲੱਗ ਗਿਆ, ਪਰ ਕਿਸੇ ਤਰ੍ਹਾਂ ਟ੍ਰੈਡਮਿਲ ਮਸ਼ੀਨ ਨੂੰ ਰੋਕਣ ‘ਚ ਕਾਮਯਾਬ ਰਿਹਾ। ਪੁਲਿਸ ਨੂੰ ਹਸਪਤਾਲ ਤੋਂ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ।

ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਪਹੁੰਚਣ ‘ਤੇ ਪੁਲਸ ਟੀਮ ਨੂੰ ਸੂਚਿਤ ਕੀਤਾ ਗਿਆ ਕਿ ਨੌਜਵਾਨ ਨੂੰ ਸੈਕਟਰ-15, ਰੋਹਿਣੀ ਸਥਿਤ ਜਿਮ ਤੋਂ ਬੇਹੋਸ਼ ਹਾਲਤ ‘ਚ ਲਿਆਂਦਾ ਗਿਆ ਸੀ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਟਰੇਡਮਿਲ ਦੀ ਵਰਤੋਂ ਕਰਦੇ ਸਮੇਂ ਉਸ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਹੋਈ ਹੈ।

error: Content is protected !!