ਵਰਲਡ ਕੱਪ ਤੋਂ ਪਹਿਲਾਂ ਏਸ਼ੀਆ ਕੱਪ ‘ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਭਾਰਤ ਨੇ ਪਾਕਿਸਤਾਨ ਜਾਣ ਤੋਂ ਮਨ੍ਹਾ ਕੀਤਾ ਤਾਂ ਇਸ ਜਗ੍ਹਾ ਰੱਖਿਆ ਮੈਚ

ਵਰਲਡ ਕੱਪ ਤੋਂ ਪਹਿਲਾਂ ਏਸ਼ੀਆ ਕੱਪ ‘ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਭਾਰਤ ਨੇ ਪਾਕਿਸਤਾਨ ਜਾਣ ਤੋਂ ਮਨ੍ਹਾ ਕੀਤਾ ਤਾਂ ਇਸ ਜਗ੍ਹਾ ਰੱਖਿਆ ਮੈਚ

ਨਵੀਂ ਦਿੱਲੀ (ਵੀਓਪੀ ਬਿਊਰੋ)- ਪੀਸੀਬੀ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਆਗਾਮੀ ਏਸ਼ੀਆ ਕੱਪ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਵਾਰ ਟੂਰਨਾਮੈਂਟ ‘ਹਾਈਬ੍ਰਿਡ ਮਾਡਲ’ ‘ਚ ਕਰਵਾਇਆ ਜਾਵੇਗਾ। ਏਸ਼ੀਆ ਕੱਪ ਦੇ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡੇ ਜਾਣਗੇ। ਭਾਰਤੀ ਟੀਮ ਦੇ ਪਾਕਿਸਤਾਨ ਦੌਰੇ ਤੋਂ ਇਨਕਾਰ ਕਰਨ ਤੋਂ ਬਾਅਦ, ਏਸੀਸੀ ਨੇ ਪੀਸੀਬੀ ਦੇ ‘ਹਾਈਬ੍ਰਿਡ ਮਾਡਲ’ ਨੂੰ ਸਵੀਕਾਰ ਕਰ ਲਿਆ ਹੈ। ਟੀਮ ਇੰਡੀਆ 2 ਸਤੰਬਰ ਨੂੰ ਪਾਕਿਸਤਾਨ ਖਿਲਾਫ ਉਤਰੇਗੀ ਅਤੇ ਆਪਣੇ ਮੈਚ ਸ਼੍ਰੀਲੰਕਾ ‘ਚ ਖੇਡੇਗੀ।

ACC ਪ੍ਰਧਾਨ ਜੈ ਸ਼ਾਹ ਨੇ ਟਵੀਟ ਕਰਕੇ ਸ਼ਡਿਊਲ ਜਾਰੀ ਕੀਤਾ। ਉਸਨੇ ਲਿਖਿਆ, “ਮੈਨੂੰ ਬਹੁਤ ਉਡੀਕੇ ਜਾ ਰਹੇ ਪੁਰਸ਼ ਵਨਡੇ ਏਸ਼ੀਆ ਕੱਪ 2023 ਦੇ ਸ਼ੈਡਿਊਲ ਦੀ ਘੋਸ਼ਣਾ ਕਰਦਿਆਂ ਖੁਸ਼ੀ ਹੋ ਰਹੀ ਹੈ, ਜੋ ਕਿ ਏਕਤਾ ਦਾ ਪ੍ਰਤੀਕ ਹੈ ਜੋ ਵੱਖ-ਵੱਖ ਦੇਸ਼ਾਂ ਨੂੰ ਜੋੜਦਾ ਹੈ। ਆਓ ਕ੍ਰਿਕਟ ਦੀ ਉੱਤਮਤਾ ਦੇ ਜਸ਼ਨ ਵਿੱਚ ਸ਼ਾਮਲ ਹੋਈਏ ਅਤੇ ਉਨ੍ਹਾਂ ਬੰਧਨਾਂ ਦੀ ਕਦਰ ਕਰੀਏ ਜੋ ਸਾਨੂੰ ਸਾਰਿਆਂ ਨੂੰ ਜੋੜਦੇ ਹਨ।”

ਟੂਰਨਾਮੈਂਟ ਦੀਆਂ ਛੇ ਟੀਮਾਂ ਨੂੰ ਦੋ-ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤ, ਮੇਜ਼ਬਾਨ ਪਾਕਿਸਤਾਨ ਅਤੇ ਨੇਪਾਲ ਗਰੁੱਪ ਏ ਵਿੱਚ ਹਨ। ਉਥੇ ਹੀ ਬੰਗਲਾਦੇਸ਼, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਗਰੁੱਪ-ਬੀ ‘ਚ ਹਨ। ਓਪਨਿੰਗ ਮੈਚ 30 ਅਗਸਤ ਨੂੰ ਮੁਲਤਾਨ ‘ਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਧਰਤੀ ‘ਤੇ ਪਹਿਲਾ ਮੈਚ 31 ਅਗਸਤ ਨੂੰ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਕੈਂਡੀ ‘ਚ ਹੋਵੇਗਾ।

ਭਾਰਤੀ ਟੀਮ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਕੈਂਡੀ ‘ਚ ਪਾਕਿਸਤਾਨ ਖਿਲਾਫ ਖੇਡੇਗੀ। ਇਸ ਤੋਂ ਬਾਅਦ 4 ਸਤੰਬਰ ਨੂੰ ਉਸੇ ਮੈਦਾਨ ‘ਤੇ ਉਸ ਦਾ ਸਾਹਮਣਾ ਨੇਪਾਲ ਨਾਲ ਹੋਵੇਗਾ।

error: Content is protected !!