‘ਤੁਸੀਂ ਸਾਡੇ ਘਰ ਵਿਚ ਜ਼ਿਆਦਾ ਦਖਲ ਅੰਦਾਜ਼ੀ ਕਰਦੇ ‘, ਇੰਨਾ ਕਹਿ ਕੇ ਗੁਆਂਢੀਆਂ ਦਾ ਘਰੇਲੂ ਕਲੇਸ਼ ਸੁਲ਼ਝਾਉਣ ਗਈ ਦੇ ਸਿਰ ਵਿਚ ਬਾਲਟੀ ਮਾਰ ਕੇ ਕਰ’ਤੀ ਹੱਤਿਆ

‘ਤੁਸੀਂ ਸਾਡੇ ਘਰ ਵਿਚ ਜ਼ਿਆਦਾ ਦਖਲ ਅੰਦਾਜ਼ੀ ਕਰਦੇ ‘, ਇੰਨਾ ਕਹਿ ਕੇ ਗੁਆਂਢੀਆਂ ਦਾ ਘਰੇਲੂ ਕਲੇਸ਼ ਸੁਲ਼ਝਾਉਣ ਗਈ ਦੇ ਸਿਰ ਵਿਚ ਬਾਲਟੀ ਮਾਰ ਕੇ ਕਰ’ਤੀ ਹੱਤਿਆ


ਵੀਓਪੀ ਬਿਊਰੋ, ਬੁਢਲਾਡਾ : ਨੇੜਲੇ ਪਿੰਡ ਬੀਰੋਕੇ ਖੁਰਦ ਵਿਚ ਇੱਕ ਘਰ ਵਿਚ ਘਰੈਲੂ ਕਲੇਸ਼ ਸੁਲਝਾਉਣ ਗਈ ਗੁਆਂਢਣ ਦੀ ਸਿਰ ਵਿਚ ਬਾਲਟੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਰੋਕੇ ਖੁਰਦ ਦੇ ਗੁਰਤੇਜ ਸਿੰਘ ਦੇ ਘਰ ਪਰਿਵਾਰ ਚ ਆਪਸੀ ਬਹਿਸ ਬਾਜ਼ੀ ਚੱਲ ਰਹੀ ਸੀ। ਜਿਸ ਨੂੰ ਸ਼ਾਂਤ ਕਰਨ ਲਈ ਗੁਆਂਢ ਚੋਂ ਮਿੱਠੂ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਉਸ ਦੇ ਘਰ ਪਹੁੰਚੇ ਤਾਂ ਬਹਿਸਬਾਜ਼ੀ ਦੌਰਾਨ ਗੁਰਤੇਜ ਸਿੰਘ ਗੁਆਂਢਣ ਮਨਜੀਤ ਕੌਰ ਨੂੰ ਕਹਿਣ ਲੱਗਾ ਕਿ ਤੁਸੀਂ ਮੇਰੇ ਘਰ ਅੰਦਰ ਜਿਆਦਾ ਦਖਲ ਅੰਦਾਜੀ ਕਰਦੇ ਹੋ ਅਤੇ ਉਸਨੇ ਗੁਆਂਢਣ ਮਨਜੀਤ ਦੇ ਸਿਰ ਵਿਚ ਬਾਲਟੀ ਨਾਲ ਹਮਲਾ ਕਰ ਦਿੱਤਾ।

ਪਰਿਵਾਰਕ ਮੈਂਬਰਾਂ ਵੱਲੋਂ ਮਨਜੀਤ ਕੌਰ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਦਰ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਮਿੱਠੂ ਸਿੰਘ ਦੇ ਬਿਆਨ ਉਤੇ ਗੁਰਤੇਜ ਸਿੰਘ ਖਿਲਾਫ ਕੱਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!