ਲਾਲ ਬਾਦਸ਼ਾਹ ਜੀ ਦੇ ਦਰਬਾਰ ਨਕੋਦਰ ਪਹੁੰਚੇ ਮੁੱਖ ਮੰਤਰੀ ਮਾਨ ਤੇ ਉਨ੍ਹਾਂ ਦੀ ਪਤਨੀ, ਕਿਹਾ- ਮੱਥਾ ਟੇਕ ਕੇ ਰਾਹਤ ਮਿਲ ਗਈ

ਲਾਲ ਬਾਦਸ਼ਾਹ ਜੀ ਦੇ ਦਰਬਾਰ ਨਕੋਦਰ ਪਹੁੰਚੇ ਮੁੱਖ ਮੰਤਰੀ ਮਾਨ ਤੇ ਉਨ੍ਹਾਂ ਦੀ ਪਤਨੀ, ਕਿਹਾ- ਮੱਥਾ ਟੇਕ ਕੇ ਰਾਹਤ ਮਿਲ ਗਈ

ਜਲੰਧਰ/ਨਕੋਦਰ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਬੁੱਧਵਾਰ ਨੂੰ ਜਲੰਧਰ ਦੇ ਨਕੋਦਰ ਸਥਿਤ ਬਾਬਾ ਲਾਲ ਬਾਦਸ਼ਾਹ ਜੀ ਦੇ ਦਰਬਾਰ ‘ਚ ਪਹੁੰਚੇ। ਦੋਵਾਂ ਨੇ ਦਰਗਾਹ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ’ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਸਥਾਨਕ ਵਿਧਾਇਕਾ ਇੰਦਰਜੀਤ ਕੌਰ ਮਾਨ ਵੱਲੋਂ ਦੋਵਾਂ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਦੇ ਸੰਸਦ ਮੈਂਬਰ ਸੂਫੀ ਗਾਇਕ ਹੰਸ ਰਾਜ ਹੰਸ ਅਤੇ ਗਾਇਕ ਦਲੇਰ ਮਹਿੰਦੀ ਵੀ ਉਨ੍ਹਾਂ ਨਾਲ ਦਰਗਾਹ ‘ਚ ਮੌਜੂਦ ਸਨ।


ਬਾਬਾ ਲਾਲ ਬਾਦਸ਼ਾਹ ਦੇ ਦਰਬਾਰ ‘ਚ ਮੱਥਾ ਟੇਕਣ ਉਪਰੰਤ ਸਟੇਜ ‘ਤੇ ਪਹੁੰਚ ਕੇ ਮੇਲੇ ‘ਚ ਪੁੱਜੀ ਸੰਗਤ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਇੱਥੇ ਮੱਥਾ ਟੇਕ ਕੇ ਮੈਨੂੰ ਬਹੁਤ ਰਾਹਤ ਮਿਲੀ ਹੈ ਕਿਉਂਕਿ ਇਹ ਧਰਤੀ ਸੰਤਾਂ-ਮਹਾਂਪੁਰਸ਼ਾਂ ਦੀ ਹੈ ਅਤੇ ਇੱਥੇ ਬੇਸਹਾਰਾ ਲੋਕ ਵੀ ਸੁਰੀਲੀ ਅਵਾਜ਼ ਵਿੱਚ ਖ਼ੁਸ਼ੀ ਵਿੱਚ ਗਾਉਣ ਲੱਗ ਪੈਂਦੇ ਹਨ। ਸੱਚ ਦੀ ਕਚਹਿਰੀ ਵਿੱਚ ਆ ਕੇ ਬਹੁਤ ਵਧੀਆ ਅਹਿਸਾਸ ਹੈ ਕਿਉਂਕਿ ਪੰਜਾਬ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਹੈ।

error: Content is protected !!