Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
20
ਗੁਦਾਮ ਬਾਹਰ ਕੱਚੇ ਰਸਤੇ ਕੰਢੇ ਸੁੱਤਾ ਪਿਆ ਸੀ ਪਰਿਵਾਰ, ਸੁਤੀ ਹੋਈ 5 ਸਾਲਾ ਬੱਚੀ ਆ ਗਈ ਸੜਕ ਵਿਚਕਾਰੇ, ਟਰੱਕ ਹੇਠਾਂ ਆਉਣ ਕਾਰਨ ਹੋ ਗਈ ਮੌਤ
jalandhar
Latest News
Punjab
ਗੁਦਾਮ ਬਾਹਰ ਕੱਚੇ ਰਸਤੇ ਕੰਢੇ ਸੁੱਤਾ ਪਿਆ ਸੀ ਪਰਿਵਾਰ, ਸੁਤੀ ਹੋਈ 5 ਸਾਲਾ ਬੱਚੀ ਆ ਗਈ ਸੜਕ ਵਿਚਕਾਰੇ, ਟਰੱਕ ਹੇਠਾਂ ਆਉਣ ਕਾਰਨ ਹੋ ਗਈ ਮੌਤ
July 20, 2023
Voice of Punjab
ਗੁਦਾਮ ਬਾਹਰ ਕੱਚੇ ਰਸਤੇ ਕੰਢੇ ਸੁੱਤਾ ਪਿਆ ਸੀ ਪਰਿਵਾਰ, ਸੁਤੀ ਹੋਈ 5 ਸਾਲਾ ਬੱਚੀ ਆ ਗਈ ਸੜਕ ਵਿਚਕਾਰੇ, ਟਰੱਕ ਹੇਠਾਂ ਆਉਣ ਕਾਰਨ ਹੋ ਗਈ ਮੌਤ
ਵੀਓਪੀ ਬਿਊਰੋ, ਜਲੰਧਰ-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਉਤੇ ਸਥਿਤ ਪਿੰਡ ਸਰਮਸਤਪੁਰ ਡੀਏਵੀ ਯੂਨੀਵਰਸਿਟੀ ਦੇ ਨਜ਼ਦੀਕ ਟਰੱਕ ਹੇਠਾਂ ਆ ਕੇ 5 ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ। ਬੱਚੀ ਦੀ ਪਛਾਣ ਪੂਜਾ (ਕਾਲਪਨਿਕ ਨਾਂ) ਪੁੱਤਰੀ ਸ਼ਾਮ ਮੂਲ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਸੀਮੈਂਟ ਦਾ ਗੁਦਾਮ, ਨੇੜੇ ਡੀ. ਏ. ਵੀ. ਯੂਨੀਵਰਸਿਟੀ ਵਜੋਂ ਹੋਈ ਹੈ।
ਮ੍ਰਿਤਕਾ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸੂਚਨਾ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਮਕਸੂਦਾਂ ਦੇ ਸਬ-ਇੰਸਪੈਕਟਰ ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਦਿੰਦਿਆਂ ਸਬ-ਇੰਸ. ਮੇਜਰ ਸਿੰਘ ਨੇ ਦੱਸਿਆ ਕਿ ਡੀਏਵੀ ਯੂਨੀਵਰਸਿਟੀ ਨਜ਼ਦੀਕ ਜਾਂਦੇ ਕੱਚੇ ਰਸਤੇ ਸੀਮੈਂਟ ਦੇ ਗੁਦਾਮ ’ਚ ਕੰਮ ਕਰਦਾ ਸ਼ਾਮ ਸੀਮੈਂਟ ਦੇ ਗੁਦਾਮ ’ਚ ਕਮਰੇ ’ਚ ਪਰਿਵਾਰ ਸਮੇਤ ਰਹਿ ਰਿਹਾ ਹੈ, ਜੋ ਕੇ ਬੀਤੀ ਰਾਤ ਗਰਮੀ ਹੋਣ ਦੌਰਾਨ ਕਮਰੇ ਵਿਚ ਸੌਣ ਦੀ ਬਜਾਏ ਗੁਦਾਮ ਦੇ ਬਾਹਰ ਕੱਚੇ ਰਸਤੇ ਦੇ ਕਿਨਾਰੇ ’ਤੇ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਉਨ੍ਹਾਂ ਦੀ ਬੱਚੀ ਸੁੱਤੀ ਹੋਈ ਕਿਨਾਰੇ ਤੋਂ ਕੱਚੇ ਰਸਤੇ ਦੇ ਵਿਚਕਾਰ ਆ ਗਈ ਤਾਂ ਤੜਕਸਾਰ 3 ਵਜੇ ਉੱਥੋਂ ਲੰਘ ਰਹੇ ਟਰੱਕ ਹੇਠ ਆ ਕੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਟਰੱਕ ਚਾਲਕ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰਵਾਈ ਗਈ।
Post navigation
‘ਤੁਸੀਂ ਸਾਡੇ ਘਰ ਵਿਚ ਜ਼ਿਆਦਾ ਦਖਲ ਅੰਦਾਜ਼ੀ ਕਰਦੇ ‘, ਇੰਨਾ ਕਹਿ ਕੇ ਗੁਆਂਢੀਆਂ ਦਾ ਘਰੇਲੂ ਕਲੇਸ਼ ਸੁਲ਼ਝਾਉਣ ਗਈ ਦੇ ਸਿਰ ਵਿਚ ਬਾਲਟੀ ਮਾਰ ਕੇ ਕਰ’ਤੀ ਹੱਤਿਆ
ਕੋਚਿੰਗ ਸੈਂਟਰ ‘ਚ 19 ਸਾਲ ਦੀ ਕੁੜੀ ਨੇ ਫਾਹਾ ਲੈ ਕੇ ਸਮਾਪਤ ਕੀਤੀ ਆਪਣੀ ਜੀਵਨ ਲੀਲਾ, ਇਸ ਗੱਲੋਂ ਰਹਿੰਦੀ ਸੀ ਪਰੇਸ਼ਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us