ਭਾਜਪਾ ਜੁਆਇਨ ਕਰ ਕੇ ਵੀ ਵਿਜੀਲੈਂਸ ਤੋਂ ਨਹੀਂ ਬਚੇ ਮਨਪ੍ਰੀਤ ਬਾਦਲ, ਭਾਜਪਾ ਦੇ ਸਾਬਕਾ ਵਿਧਾਇਕ ਨੇ ਹੀ ਕੀਤੀ ਸ਼ਿਕਾਇਤ

ਭਾਜਪਾ ਜੁਆਇਨ ਕਰ ਕੇ ਵੀ ਵਿਜੀਲੈਂਸ ਤੋਂ ਨਹੀਂ ਬਚੇ ਮਨਪ੍ਰੀਤ ਬਾਦਲ, ਭਾਜਪਾ ਦੇ ਸਾਬਕਾ ਵਿਧਾਇਕ ਨੇ ਹੀ ਕੀਤੀ ਸ਼ਿਕਾਇਤ

ਚੰਡੀਗੜ੍ਹ (ਵੀਓਪੀ ਬਿਊਰੋ) : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਹੁਣ ਵਿਜੀਲੈਂਸ ਵਿਭਾਗ ਦੇ ਰਾਡਾਰ ’ਤੇ ਹਨ। ਉਸ ਨੂੰ ਵਿਜੀਲੈਂਸ ਵੱਲੋਂ ਨੋਟਿਸ ਭੇਜ ਕੇ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਭਾਜਪਾ ‘ਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਖਿਲਾਫ ਵਿਜੀਲੈਂਸ ਨੇ ਇਹ ਕਾਰਵਾਈ ਸਾਬਕਾ ਭਾਜਪਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ‘ਤੇ ਕੀਤੀ ਹੈ।

ਭਾਜਪਾ ਵਿੱਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਖ਼ਿਲਾਫ਼ ਇਹ ਕਾਰਵਾਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਇਹ ਮਾਮਲਾ ਬਠਿੰਡਾ ਦੀ ਜਾਇਦਾਦ ਨਾਲ ਸਬੰਧਤ ਹੈ। ਜਿਸ ਤੋਂ ਬਾਅਦ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਸੋਮਵਾਰ ਨੂੰ ਪੂਰੇ ਦਸਤਾਵੇਜ਼ਾਂ ਸਮੇਤ ਪੇਸ਼ ਹੋਣ ਲਈ ਕਿਹਾ ਹੈ। ਉਸ ‘ਤੇ ਪੁੱਡਾ ਦੀ ਜਾਇਦਾਦ ਘੱਟ ਰੇਟ ‘ਤੇ ਵੇਚਣ ਦਾ ਦੋਸ਼ ਸੀ।

ਇਹ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ, ਜਿਸ ਵਿੱਚ ਸਿੰਗਲਾ ਦੁਆਰ ਮਨਪ੍ਰੀਤ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਹੈ। ਸਿੰਗਲਾ ਨੇ ਕਿਹਾ ਕਿ ਜੇਕਰ ਵਿਜੀਲੈਂਸ ਵਿਭਾਗ ਉਨ੍ਹਾਂ ਨੂੰ ਬੁਲਾਵੇਗਾ ਤਾਂ ਉਹ ਪੂਰੇ ਤੱਥਾਂ ਸਮੇਤ ਜਾਣਗੇ।

error: Content is protected !!