Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
21
ਫਿਲਮਾਂ ਦੀ ਸ਼ੂਟਿੰਗ ਵਾਂਗ ਕੈਮਰਾ ਸੈੱਟ ਲਾ ਕੇ ਹੁੰਦੀ ਐ ਮੁੱਖ ਮੰਤਰੀ ਮਾਨ ਦੀ ਹੜ ਵਾਲੇ ਪਾਣੀ ‘ਚ ਐਂਟਰੀ : ਚੰਨੀ
Latest News
National
Politics
Punjab
ਫਿਲਮਾਂ ਦੀ ਸ਼ੂਟਿੰਗ ਵਾਂਗ ਕੈਮਰਾ ਸੈੱਟ ਲਾ ਕੇ ਹੁੰਦੀ ਐ ਮੁੱਖ ਮੰਤਰੀ ਮਾਨ ਦੀ ਹੜ ਵਾਲੇ ਪਾਣੀ ‘ਚ ਐਂਟਰੀ : ਚੰਨੀ
July 21, 2023
Voice of Punjab
ਫਿਲਮਾਂ ਦੀ ਸ਼ੂਟਿੰਗ ਵਾਂਗ ਕੈਮਰਾ ਸੈੱਟ ਲਾ ਕੇ ਹੁੰਦੀ ਐ ਮੁੱਖ ਮੰਤਰੀ ਮਾਨ ਦੀ ਹੜ ਵਾਲੇ ਪਾਣੀ ‘ਚ ਐਂਟਰੀ : ਚੰਨੀ
ਚੰਡੀਗੜ੍ਹ (ਵੀਓਪੀ ਬਿਊਰੋ) ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸ਼ਬਦੀ ਹਮਲਾ ਕੀਤਾ ਹੈ। ਨਾਭਾ ਵਿੱਚ ਚੰਨੀ ਨੇ ਕਿਹਾ ਕਿ ਸਰਕਾਰ ਨੇ ਬਰਸਾਤਾਂ ਤੋਂ ਪਹਿਲਾਂ ਨਦੀਆਂ-ਨਾਲਿਆਂ ਦੀ ਸਫ਼ਾਈ ਨਹੀਂ ਕਰਵਾਈ। ਹੁਣ ਸੀਐੱਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਇਸ ਤਰ੍ਹਾਂ ਜਾਂਦੇ ਹਨ ਜਿਵੇਂ ਉਨ੍ਹਾਂ ਨੇ ਕਿਸੇ ਫਿਲਮ ਦੀ ਸ਼ੂਟਿੰਗ ਕਰਨੀ ਹੋਵੇ। ਮੁੱਖ ਮੰਤਰੀ ਜਿੱਥੇ ਵੀ ਜਾਂਦੇ ਹਨ, ਪਹਿਲਾਂ ਉਸ ਖੇਤਰ ਵਿੱਚ ਇੱਕ ਸੈੱਟ ਲਗਾਇਆ ਜਾਂਦਾ ਹੈ ਅਤੇ ਫਿਰ ਵੀਡੀਓ ਸ਼ੂਟ ਕਰਕੇ ਜਾਰੀ ਕੀਤਾ ਜਾਂਦਾ ਹੈ।
ਪੰਜਾਬ ਅੱਜ ਚੰਗੇ ਪ੍ਰਬੰਧਕ ਦੀ ਘਾਟ ਕਾਰਨ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਜੇਕਰ ਮੁੱਖ ਮੰਤਰੀ ਕੋਲ ਦੂਰਅੰਦੇਸ਼ੀ ਹੁੰਦੀ ਤਾਂ ਉਹ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਠੋਸ ਪ੍ਰਬੰਧ ਕਰ ਲੈਂਦੇ। ਚੰਨੀ ਵੀਰਵਾਰ ਨੂੰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ ਨੂੰ ਮਿਲਣ ਲਈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਪੁੱਜੇ ਸਨ।
ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜਹਾਜ਼ ਦੇ ਧੂੰਏਂ ਵਿੱਚ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹਨ। ਪਿਛਲੇ ਦਿਨੀਂ ਬੰਗਲੌਰ ਵਿੱਚ ਹੋਈ ਮੀਟਿੰਗ ਵਿੱਚ ਰਾਘਵ ਚੱਢਾ ਅਤੇ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋ ਸਕਦੇ ਸਨ, ਪਰ ਇਹ ਦੋਵੇਂ ਹੀ ਮਾਨ ਨੂੰ ਆਪਣੇ ਨਾਲ ਲੈ ਗਏ ਤਾਂ ਜੋ ਉਹ ਪੰਜਾਬ ਸਰਕਾਰ ਦਾ ਜਹਾਜ਼ ਵਰਤ ਸਕਣ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਲਈ ਲੋਕਾਂ ਨੂੰ ਅੱਗੇ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਹੜ੍ਹ ਕਾਰਨ ਹੋਏ ਨੁਕਸਾਨ ਲਈ ਉਨ੍ਹਾਂ ਨੂੰ ਕੋਈ ਆਰਥਿਕ ਮਦਦ ਮਿਲੇਗੀ।
ਪੰਜਾਬ ਪਾਣੀ ਦੀ ਮਾਰ ਹੇਠ ਹੈ ਅਤੇ ਮਾਨ ਹੋਰਾਂ ਸੂਬਿਆਂ ਦੇ ਦੌਰੇ ਕਰ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਨਹੀਂ ਸਗੋਂ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਖਤਮ ਕਰਨ ਲਈ ਉਨ੍ਹਾਂ ‘ਤੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ ‘ਚ ਡੱਕਿਆ ਜਾ ਰਿਹਾ ਹੈ। ਅਜਿਹਾ ਬਦਲਾਖੋਰੀ ਦੀ ਰਾਜਨੀਤੀ ਕਾਰਨ ਹੋ ਰਿਹਾ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਇਸ ਸਬੰਧੀ ‘ਆਪ’ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Post navigation
ਦੋ ਬੈਂਕ ਮੈਨੇਜਰਾਂ ਨੇ ਮਿਲੀਭੁਗਤ ਕਰ ਕੇ ਬੈਂਕ ਨੂੰ ਲਗਾਇਆ 9.24 ਕਰੋੜ ਰੁਪਏ ਦਾ ਚੂਨਾ
ਰਾਮ ਰਹੀਮ ਨੂੰ ਫਿਰ ਪੈਰੋਲ ਮਿਲਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ- ਸਿੱਖਾਂ ਵਾਰੀ ਸਰਕਾਰ ਅਪਣਾ ਰਹੀ ਦੋਗਲੀ ਨੀਤੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us