ਨਦੀ ਵਿਚ ਫਸੀ ਹਰਿਦੁਆਰ ਜਾ ਰਹੇ ਯਾਤਰੀਆਂ ਨਾਲ ਭਰੀ ਬੱਸ, ਵਾਇਰਲ ਹੋ ਰਹੀ ਵੀਡੀਓ ਵੇਖ ਉਡ ਜਾਣਗੇ ਹੋਸ਼

ਨਦੀ ਵਿਚ ਫਸੀ ਹਰਿਦੁਆਰ ਜਾ ਰਹੇ ਯਾਤਰੀਆਂ ਨਾਲ ਭਰੀ ਬੱਸ, ਵਾਇਰਲ ਹੋ ਰਹੀ ਵੀਡੀਓ ਵੇਖ ਉਡ ਜਾਣਗੇ ਹੋਸ਼


ਵੀਓਪੀ ਬਿਊਰੋ, ਉਤਰ ਪ੍ਰਦੇਸ਼-ਉੱਤਰ ਪ੍ਰਦੇਸ਼ ਦੇ ਬਿਜਨੌਰ ‘ਚ ਹਰਿਦੁਆਰ ਜਾ ਰਹੀ ਇਕ ਬੱਸ ਨਦੀ ਦੇ ਤੇਜ਼ ਵਹਾਅ ‘ਚ ਫਸ ਗਈ। ਇਹ ਬੱਸ 36 ਯਾਤਰੀਆਂ ਨਾਲ ਭਰੀ ਹੋਈ ਸੀ। ਨਦੀ ਦੇ ਵਿਚਕਾਰ ਫਸੀ ਬੱਸ ਦਾ ਦਿਲ ਕੰਬਾਊਣ ਵਾਲਾ ਵੀਡੀਓ ਵਾਇਰਲ ਹੋਇਆ ਹੈ।ਬੱਸ ਨਦੀ ਵਿੱਚ ਵਹਿਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਸਰਗਰਮ ਹੋ ਗਿਆ ਅਤੇ ਰਾਹਤ ਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜੇਸੀਬੀ ਮਸ਼ੀਨ ਦੀ ਮਦਦ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ। ਰਾਹਤ ਭਰੀ ਗੱਲ ਇਹ ਰਹੀ ਹੈ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਤੇ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।


ਜਾਣਕਾਰੀ ਮੁਤਾਬਕ ਬਿਜਨੌਰ ‘ਚ ਭਾਰੀ ਮੀਂਹ ਕਾਰਨ ਭਾਗੂਵਾਲਾ ਦੀ ਕੋਟਾਵਾਲੀ ਨਦੀ ਦਾ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਕੋਟਾਵਾਲੀ ਦਰਿਆ ਚੜ੍ਹਨ ਮਗਰੋਂ ਇੱਥੋਂ ਹਰਿਦੁਆਰ ਨੂੰ ਜਾਂਦੇ ਮਾਰਗ ’ਤੇ ਪੈਦਾ ਇੱਕ ਕਾਜ਼ਵੇਅ ਡੁੱਬ ਗਿਆ, ਜਿਸ ਕਾਰਨ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਾਣੀ ’ਚ ਫਸ ਗਈ।

ਨਜੀਬਾਬਾਦ ਪੁਲਿਸ ਦੇ ਸਰਕਲ ਅਧਿਕਾਰੀ ਗਜੇਂਦਰ ਸਿੰਘ ਨੇ ਦੱਸਿਆ ਕਿ ਬੱਸ ਵਿੱਚ ਸਵਾਰ 36 ਯਾਤਰੀਆਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਚਾ ਲਿਆ ਗਿਆ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਰਾਜ ਸੜਕ ਟਰਾਂਸਪੋਰਟ ਦੀ ਇਹ ਬੱਸ ਰੂਪੇਡੀਹਾ ਤੋਂ ਹਰਿਦੁਆਰ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਪਹਾੜਾਂ ’ਤੇ ਪਏ ਮੀਂਹ ਮਗਰੋਂ ਨਜੀਬਾਬਾਦ-ਹਰਿਦੁਆਰ ਮਾਰਗ ’ਤੇ ਥਾਣਾ ਮੰਡਾਵਲੀ ਖੇਤਰ ਅਧੀਨ ਪੈਂਦੇ ਕੋਟਾਵਾਲੀ ਦਰਿਆ ਵਿੱਚ ਪਾਣੀ ਚੜ੍ਹ ਗਿਆ। ਇਸ ਦੌਰਾਨ 36 ਯਾਤਰੀਆਂ ਨੂੰ ਹਰਿਦੁਆਰ ਲਿਜਾ ਰਹੀ ਇੱਕ ਬੱਸ ਦਰਿਆ ਦੇ ਕਾਜ਼ਵੇਅ ’ਤੇ ਪਾਣੀ ’ਚ ਫਸ ਗਈ।

error: Content is protected !!