ਖੰਭੇ ਨਾਲ ਬੰਨ੍ਹ ਕੇ ਪਤੀ ਸਾਹਮਣੇ ਪਤਨੀ ਨਾਲ ਕੀਤਾ ਸਮੂਹਿਕ ਬਲਾਤਕਾਰ, ਚੀਕਾਂ ਦੀ ਆਵਾਜ਼ ਸੁਣ ਪਹੁੰਚੇ ਪਿੰਡ ਵਾਸੀ, ਇਕ ਮੁਲਜ਼ਮ ਨੂੰ ਕਾਬੂ ਕਰ ਕੇ ਰੂਹ ਨਾਲ ਚਾੜ੍ਹਿਆ ਕੁਟਾਪਾ

ਖੰਭੇ ਨਾਲ ਬੰਨ੍ਹ ਕੇ ਪਤੀ ਸਾਹਮਣੇ ਪਤਨੀ ਨਾਲ ਕੀਤਾ ਸਮੂਹਿਕ ਬਲਾਤਕਾਰ, ਚੀਕਾਂ ਦੀ ਆਵਾਜ਼ ਸੁਣ ਪਹੁੰਚੇ ਪਿੰਡ ਵਾਸੀ, ਇਕ ਮੁਲਜ਼ਮ ਨੂੰ ਕਾਬੂ ਕਰ ਕੇ ਰੂਹ ਨਾਲ ਚਾੜ੍ਹਿਆ ਕੁਟਾਪਾ


ਵੀਓਪੀ ਬਿਊਰੋ, ਨੈਸ਼ਨਲ : ਸ਼ਨਿਚਰਵਾਰ ਦੇਰ ਰਾਤ ਘਰ ਵਿਚ ਦਾਖਲ ਹੋ ਕੇ ਪਤੀ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਫਿਰ ਪਤੀ ਦੇ ਸਾਹਮਣੇ ਹੀ ਉਸ ਦੀ ਪਤਨੀ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਇਹ ਘਟਨਾ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਇਕ ਪਿੰਡ ’ਚ ਵਾਰੀ। ਪਤੀ-ਪਤਨੀ ਦੀਆਂ ਚੀਕਾਂ ਸੁਣ ਕੇ ਪਹੁੰਚੇ ਪਿੰਡ ਵਾਸੀਆਂ ਨੇ ਮੌਕੇ ਤੋਂ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਜਦਕਿ ਦੋ ਹੋਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ’ਤੇ ਨਰਪਤਗੰਜ ਪੁਲਿਸ ਪਹੁੰਚੀ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਮੁਲਜ਼ਮਾਂ ਨੂੰ ਲੋਕਾਂ ਤੋਂ ਛੁਡਵਾ ਕੇ ਥਾਣੇ ਲੈ ਗਈ। ਐੱਫਆਈਆਰ ਦਰਜ ਕਰ ਕੇ ਐਤਵਾਰ ਨੂੰ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।


ਜੇਲ੍ਹ ਭੇਜੇ ਗਏ ਮੁਲਜ਼ਮ ਦੀ ਪਛਾਣ ਰਾਜਾ ਕੁਸੀਏਤ ਵਜੋਂ ਹੋਈ ਹੈ। ਨਰਪਤਗੰਜ ਥਾਣੇ ’ਚ ਦਰਜ ਐੱਫਆਈਆਰ ’ਚ ਔਰਤ ਨੇ ਦੋਸ਼ ਲਗਾਇਆ ਹੈ ਕਿ ਸ਼ਨਿਚਰਵਾਰ ਨੂੰ ਉਹ ਘਰ ’ਚ ਖਾਣਾ ਖਾ ਕੇ ਪਰਿਵਾਰ ਨਾਲ ਸੌਂ ਗਈ ਸੀ। ਇਸ ਦੌਰਾਨ ਰਾਜੇਸ਼ ਪਾਸਵਾਨ, ਰਾਜਾ ਕੁਸੀਏਤ ਅਤੇ ਅਜੀਤ ਕੁਸੀਏਤ ਦਰਵਾਜ਼ਾ ਤੋੜ ਕੇ ਅੰਦਰ ਵੜ ਗਏ। ਤਿੰਨਾਂ ਨੇ ਉਸ ਦੇ ਪਤੀ ਨੂੰ ਕਿੱਲੀ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਤਿੰਨਾਂ ਨੇ ਪਤੀ ਦੇ ਸਾਹਮਣੇ ਉਸ ਨਾਲ ਬਲਾਤਕਾਰ ਕੀਤਾ। ਉਸ ਦੇ ਅਤੇ ਉਸ ਦੇ ਪਤੀ ਦੇ ਰੋਣ ਦੀ ਆਵਾਜ਼ ’ਤੇ ਪਿੰਡ ਦੇ ਦਰਜਨਾਂ ਲੋਕ ਮੌਕੇ ’ਤੇ ਪਹੁੰਚ ਗਏ।

ਨਰਪਤਗੰਜ ਥਾਣਾ ਮੁਖੀ ਸ਼ੈਲੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸਮੂਹਿਕ ਜਬਰ ਜਨਾਹ ਮਾਮਲੇ ’ਚ ਪੀੜਤਾ ਦੀ ਅਰਜ਼ੀ ’ਤੇ ਐੱਫਆਈਆਰ ਦਰਜ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੋੜੀਂਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਬਾਕੀ ਦੋ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੀ ਚੰਗੀ ਛਿਤਰ ਪਰੇਡ ਕੀਤੀ। ਜੇ ਪੁਲਿਸ ਕੁਝ ਪਲ ਦੇਰੀ ਨਾਲ ਪਹੁੰਚਦੀ ਤਾਂ ਪਿੰਡ ਵਾਸੀਆਂ ਨੇ ਉਸ ਨੂੰ ਮਾਰ ਹੀ ਦੇਣਾ ਸੀ।

error: Content is protected !!