ਗੈਰ ਮੌਜੂਦਗੀ ਵਿਚ ਪੁੱਤ ਨੂੰ ਦਫ਼ਨਾ ਦਿੱਤਾ ਤਾਂ ਭੜਕੇ ਫੌਜੀ ਨੇ ਪਤਨੀ ਸਮੇਤ 13 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮੌਤ

ਗੈਰ ਮੌਜੂਦਗੀ ਵਿਚ ਪੁੱਤ ਨੂੰ ਦਫ਼ਨਾ ਦਿੱਤਾ ਤਾਂ ਭੜਕੇ ਫੌਜੀ ਨੇ ਪਤਨੀ ਸਮੇਤ 13 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮੌਤ


ਵੀਓਪੀ ਬਿਊਰੋ, ਗੋਮਾ- ਫੌਜੀ ਦੀ ਗੈਰ ਮੌਜੂਦਗੀ ਵਿਚ ਪਤਨੀ ਤੇ ਘਰ ਵਾਲਿਆਂ ਨੇ ਮ੍ਰਿਤਕ ਪੁੱਤ ਨੂੰ ਦਫਨਾ ਦਿੱਤਾ ਤਾਂ ਗੁੱਸੇ ਵਿਚ ਆਏ ਨੇ ਤਾਬੜਤੋੜ ਚਲਾ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਵੱਜਣ ਕਾਰਨ 10 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸ਼ਨਿਚਰਵਾਰ ਰਾਤ ਕਾਂਗੋ ਦੇ ਇਤੁਰੀ ਸੂਬੇ ’ਚ ਵਾਪਰੀ। ਫੌਜ ਦੇ ਬੁਲਾਰੇ ਲੈਫਟੀਨੈਂਟ ਜੂਲਸ ਨਗੋਂਗੋ ਨੇ ਦੱਸਿਆ ਕਿ ਸ਼ਨੀਵਾਰ ਰਾਤ ਵਾਪਰੀ ਇਸ ਘਟਨਾ ’ਚ ਫੌਜੀ ਦੀ ਪਤਨੀ, ਉਸ ਦੇ ਦੋ ਬੱਚਿਆਂ ਅਤੇ ਸੱਸ-ਸਹੁਰੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਹੋਰ ਲੋਕਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।


ਪਿੰਡ ਦੇ ਮੁਖੀ ਬਰਾਕਾ ਮੁਗਾਵਾ ਆਸਕਰ ਨੇ ਦੱਸਿਆ ਕਿ ਫੌਜੀ ਸੂਬੇ ’ਚ ਕਿਸੇ ਹੋਰ ਪਿੰਡ ’ਚ ਤਾਇਨਾਤ ਸੀ ਅਤੇ ਜਦੋਂ ਉਹ ਘਰ ਪੁੱਜਾ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਪੁੱਤਰ ਦੀ ਮੌਤ ਦਾ ਸੋਗ ਮਨਾ ਰਹੇ ਸਨ। ਫੌਜੀ ਦੇ ਪੁੱਤਰ ਦੀ ਵੀਰਵਾਰ ਨੂੰ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ ਸੀ। ਫੌਜੀ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਉਸ ਦੀ ਮਨਜ਼ੂਰੀ ਦੇ ਬਿਨਾਂ ਅਤੇ ਉਸ ਦੀ ਗੈਰ-ਮੌਜੂਦਗੀ ’ਚ ਉਸ ਦੇ ਪੁੱਤਰ ਨੂੰ ਦਫਨਾ ਦਿੱਤਾ ਗਿਆ। ਫੌਜੀ ਨੂੰ ਫੜਨ ਲਈ ਕਾਂਗੋ ਫੌਜ ਦੇ ਹੋਰ ਜਵਾਨਾਂ ਨੂੰ ਰਵਾਨਾ ਕੀਤਾ ਗਿਆ ਹੈ। ਮੁਲਜ਼ਮ ਫੌਜੀ ਕਾਂਗੋ ਦੇ ਲੋਕਤੰਤਰੀ ਗਣਰਾਜ ਦੀ ਆਰਮਡ ਫੋਰਸਿਜ਼ ਜਾਂ FARDC ਦਾ ਮੈਂਬਰ ਹੈ, ਜੋ ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਸੀ।

error: Content is protected !!