‘ਆਪ’ ਵਿਧਾਇਕ ਦਾ ਟ੍ਰੈਫਿਕ ਮੁਲਾਜ਼ਮ ਨਾਲ ਪੈ ਗਿਆ ਰੇੜਕਾ, ਬਹਿਸਬਾਜ਼ੀ ਇੰਨੀ ਵਧੀ ਕਿ ਹੱਥੋਪਾਈ ਤੱਕ ਪਹੁੰਚੀ ਗੱਲ (ਵੇਖੋ ਵੀਡੀਓ)

‘ਆਪ’ ਵਿਧਾਇਕ ਦਾ ਟ੍ਰੈਫਿਕ ਮੁਲਾਜ਼ਮ ਨਾਲ ਪੈ ਗਿਆ ਰੇੜਕਾ, ਬਹਿਸਬਾਜ਼ੀ ਇੰਨੀ ਵਧੀ ਕਿ ਹੱਥੋਪਾਈ ਤੱਕ ਪਹੁੰਚੀ ਗੱਲ (ਵੇਖੋ ਵੀਡੀਓ)


ਵੀਓਪੀ ਬਿਊਰੋ, ਚੰਡੀਗੜ੍ਹ-ਚੰਡੀਗੜ੍ਹ ‘ਚ ਆਪ ਵਿਧਾਇਕ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵਿਚਾਲੇ ਰੇੜਕਾ ਪੈ ਗਿਆ। ਗੱਲ ਇੰਨੀ ਵੱਧ ਗਈ ਕਿ ਦੋਵੇਂ ਹੱਥੋਪਾਈ ਤਕ ਜਾ ਪਹੁੰਚੇ। ਟ੍ਰੈਫਿਕ ਪੁਲਿਸ ਦੇ ਸਬ ਇੰਸਪੈਕਟਰ ਲਖਵਿੰਦਰ ਸਿੰਘ ਅਤੇ ‘ਆਪ’ ਵਿਧਾਇਕ ਅਮੋਲਕ ਸਿੰਘ ਵਿਚਾਲੇ ਹੋਈ ਤਕਰਾਰ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦੋਵਾਂ ਵਿਚਾਲੇ ਬਹਿਸਬਾਜ਼ੀ ਤੋਂ ਬਾਅਦ ਹੱਥੋਪਾਈ ਤੱਕ ਗੱਲ ਪੁੱਜ ਗਈ ਸੀ।


ਇਸ ਬਾਰੇ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਾਕੇ ‘ਤੇ ਰੋਕਿਆ ਗਿਆ ਸੀ। ਪੁਲਿਸ ਅਧਿਕਾਰੀ ਨੇ ਪੁਛਿਆ ਕਿ ਤੁਸੀਂ ਕਿਥੇ ਜਾ ਰਹੇ ਹੋ ਤਾਂ ਮੈਂ ਕਿਹਾ ਕਿ ਤੁਸੀਂ ਕਾਗਜ਼ ਪੱਤਰ ਚੈੱਕ ਕਰ ਲਵੋ। ਮੇਰੇ ਗੰਨਮੈਨ ਨੇ ਕਿਹਾ ਕਿ ਇਹ ਵਿਧਾਇਕ ਹਨ ਤਾਂ ਪੁਲਿਸ ਮੁਲਾਜ਼ਮ ਨੇ ਕਿਹਾ ਕਿ ਇਹਦੇ ਵਰਗੇ 36 ਵੇਖੇ ਨੇ। ਪਹਿਲਾਂ ਵੀ ਮੇਰੀ ਪਤਨੀ ਅਤੇ ਮੈਨੂੰ ਅੱਧਾ ਘੰਟਾ ਉਥੇ ਖੜਾ ਰੱਖਿਆ। ਮੈਂ ਪਹਿਲਾਂ ਸ਼ਿਕਾਇਤ ਨਹੀਂ ਕੀਤੀ। ਮੈਂ ਇਸ ਬਾਰੇ ਐੱਸ.ਐੱਸ.ਪੀ. ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਪੁਲਿਸ ਅਧਿਕਾਰੀ ਦਾ ਫ਼ੋਨ ਖੋਹਿਆ ਹੈ ਤਾਂ ਉਨ੍ਹਾਂ ਕਿਹਾ ਮੈਂ ਕੋਈ ਫ਼ੋਨ ਨਹੀਂ ਖੋਹਿਆ, ਫ਼ੋਨ ਬੰਦ ਕਰਨ ਲਈ ਕਿਹਾ ਸੀ। ਵਿਧਾਇਕ ਅਮੋਲਕ ਨੇ ਕਿਹਾ ਮੈਂ ਕੋਈ ਗੈਂਗਸਟਰ ਜਾਂ ਕ੍ਰਿਮੀਨਲ ਨਹੀਂ ਹਾਂ।


ਦੂਜੇ ਪਾਸੇ ਸਬ ਇੰਸਪੈਕਟਰ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਬੀਤੇ ਦਿਨ ਸੈਕਟਰ 22 ਵਿਖੇ ਵਾਪਰਿਆ। ਉਹ ਵਿਧਾਇਕ ਨੂੰ ਨਹੀਂ ਜਾਣਦੇ ਸੀ। ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਇਹ ਉਹੀ ਹੈ ਜਿਸ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਪਹਿਲਾਂ ਰੋਕਿਆ ਸੀ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਤਾਂ ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਵਿਧਾਇਕ ਗੱਡੀ ‘ਚੋਂ ਹੇਠਾਂ ਉਤਰੇ ਅਤੇ ਮੇਰੀ ਵਰਦੀ ‘ਤੇ ਹੱਥ ਪਾਇਆ। ਮੇਰਾ ਮੋਬਾਈਲ ਖੋਹ ਕੇ ਦੂਰ ਸੁੱਟ ਦਿੱਤਾ ਅਤੇ ਜਾਂਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਨੌਕਰੀ ਕੀ ਹੁੰਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੈਂ ਲਿਖਤੀ ਸ਼ਿਕਾਇਤ ਕੀਤੀ ਹੈ। ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਹੈ।

error: Content is protected !!