ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਬਾਰੇ ਪੀਟੀਸੀ ਦੇ ਐਮਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਬਾਰੇ ਪੀਟੀਸੀ ਦੇ ਐਮਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ


ਵੀਓਪੀ ਬਿਊਰੋ, ਚੰਡੀਗੜ੍ਹ : PTC ਦੇ ਮੈਨਜਿੰਗ ਡਾਇਰੈਕਟਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੁੜ ਪੱਤਰ ਲਿਖਿਆ ਹੈ। ਲਿਖੇ ਪੱਤਰ ਵਿਚ ਪੀਟੀਸੀ ਦੇ ਐਮਡੀ ਨੇ ਗੁਰਬਾਣੀ ਪ੍ਰਸਾਰਣ ਦੌਰਾਨ ਨਿਯਮਾਂ ਦੀ ਉਲੰਘਣਾ ਰੋਕਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਅਸੀਂ ਲਗਪਗ ਇਕ ਮਹੀਨਾ ਪਹਿਲਾਂ ਗੁਰਬਾਈ ਪ੍ਰਸਾਰਣ ਦੌਰਾਨ ਹੋ ਰਹੇ ਮਰਿਯਾਦਾ ਦੇ ਘਾਣ ਨਾਲ ਸਬੰਧਤ ਇਕ ਗੰਭੀਰ ਪੰਥਕ ਮੁੱਦੇ ਤੋਂ ਤੁਹਾਨੂੰ ਜਾਣੂ ਕਰਵਾਉਣ ਲਈ ਪੱਤਰ ਲਿਖਿਆ ਸੀ। ਉਸ ਪੱਤਰ ਵਿਚ ਸਬੂਤ ਵੀ ਦਿੱਤੇ ਸਨ ਕਿ ਕਿਵੇਂ ਕੁਝ ਟੀਵੀ ਚੈਨਲ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਪਵਿੱਤਰ ਗੁਰਬਾਈ ਕੀਰਤਨ ਦੇ ਪ੍ਰਸਾਰਣ ਦੌਰਾਨ ਸਪਾਂਸਰਸ਼ਿਪ ਅਤੇ ਪੈਸੇ ਦੀ ਮੰਗ ਕਰ ਰਹੇ ਹਨ।

ਇਨ੍ਹਾਂ ਚੈਨਲਾਂ ਵੱਲੋਂ ਨਾ ਸਿਰਫ਼ ਗੁਰੂ ਦੀ ਬਾਣੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਸਗੋਂ ਇਸ ਨਾਲ ਕਮਾਈ ਵੀ ਕੀਤੀ ਜਾ ਰਹੀ ਹੈ। ਅਸੀਂ ਤੁਹਾਨੂੰ ਇੱਕ ਵਾਰ ਮੁੜ ਤੋਂ ਇਹ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਦੀ ਇਸ ਲਗਾਤਾਰ ਹੋ ਰਹੀ ਦੁਰਵਰਤੋਂ ਵੱਲ ਧਿਆਨ ਦਿਓ ਤੇ ਇਸ ਨੂੰ ਰੋਕਣ ਲਈ ਲੁੜੀਂਦੇ ਕਦਮ ਚੁੱਕੇ ਜਾਣ ਦੀ ਬੇਨਤੀ ਕਰਦੇ ਹਾਂ, ਇਸ ਦੇ ਨਾਲ ਹੀ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਕਿ ਇਨ੍ਹਾਂ ਚੈਨਲਾਂ ਵੱਲੋਂ ਗੁਰਬਾਈ ਪ੍ਰਸਾਰਣ ਰਾਹੀਂ ਕੀਤੀ ਗਈ ਕਮਾਈ ਨੂੰ ਵੀ ਵਸੂਲ ਕੀਤਾ ਜਾਵੇ ਤਾਂ ਜੋ ਗੁਰੂ ਕੀ ਗੋਲਕ ਦਾ ਪੈਸਾ ਗੋਲਕ ਵਿੱਚ ਜਾਵੇ।


ਉਨ੍ਹਾਂ ਕਿਹਾ ਕਿ ਗੁਰੂ ਇੱਕ ਹੈ, ਗੁਰੂ ਦੀ ਬਾਣੀ ਇੱਕ ਹੈ ਤੇ ਇਸ ਲਈ ਇਤਿਹਾਸਕ ਗੁਰੂ ਘਰਾਂ ਤੋਂ ਗੁਰਬਾਈ ਦੇ ਪ੍ਰਸਾਰਣ ਲਈ ਨਿਯਮ ਵੀ ਇੱਕ ਹੀ ਹੋਣਾ ਚਾਹੀਦਾ ਹੈ। ਅਸੀਂ 27.01:2020 ਨੂੰ ਲਿੱਖੇ ਪੱਤਰ ਵਿੱਚ ਵੀ ਇਹੀ ਬੇਨਤੀ ਪੇਸ਼ ਕੀਤੀ ਸੀ ਪਰ ਅਜੇ ਤਕ ਇਸ ਮਹੱਤਵਪੂਰਨ ਮੁੱਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੱਲ ਕੀਤਾ ਜਾਣਾ ਬਾਕੀ ਹੈ।

error: Content is protected !!