Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
25
ਭਗਵੰਤ ਮਾਨ ਸਿੱਖ ਵਿਰੋਧੀ ਸਾਜ਼ਿਸ਼ਾਂ ‘ਚ ਸਿਰਫ ਕੇਜਰੀਵਾਲ ਦੀ ਕਠਪੁਤਲੀ ਬਣਿਆ: ਸੁਖਬੀਰ ਸਿੰਘ ਬਾਦਲ
Latest News
National
Politics
Punjab
ਭਗਵੰਤ ਮਾਨ ਸਿੱਖ ਵਿਰੋਧੀ ਸਾਜ਼ਿਸ਼ਾਂ ‘ਚ ਸਿਰਫ ਕੇਜਰੀਵਾਲ ਦੀ ਕਠਪੁਤਲੀ ਬਣਿਆ: ਸੁਖਬੀਰ ਸਿੰਘ ਬਾਦਲ
July 25, 2023
Voice of Punjab
ਭਗਵੰਤ ਮਾਨ ਸਿੱਖ ਵਿਰੋਧੀ ਸਾਜ਼ਿਸ਼ਾਂ ‘ਚ ਸਿਰਫ ਕੇਜਰੀਵਾਲ ਦੀ ਕਠਪੁਤਲੀ ਬਣਿਆ: ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਆਨੰਦ ਮੈਰਿਜ ਐਕਟ ਬਾਰੇ ਸੱਦੀ ਮੀਟਿੰਗ ਨੂੰ ਮੁੱਢੋਂ ਹੀ ਰੱਦ ਕਰਦੀ ਹੈ ਤੇ ਇਹ ਸਿੱਖ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਕੁਝ ਜੜ੍ਹਾਂ ਵਿਹੂਣੇ ਅਖੌਤੀ ਸਿੱਖ ਆਗੂਆਂ ਨੂੰ ਕਠਪੁਤਲੀ ਵਜੋਂ ਵਰਤ ਕੇ ਖੇਡੀ ਗਈ ਇਕ ਹੋਰ ਖ਼ਰਤਨਾਕ ਸ਼ਰਾਰਤ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਹੰਕਾਰੀ ਸਰਕਾਰ ਵੱਲੋਂ ਸਾਡੇ ਧਾਰਮਿਕ ਮਾਮਲਿਆਂ, ਸਿੱਖ ਮਰਿਆਦਾ, ਸਿੱਖ ਰਵਾਇਤਾਂ ਤੇ ਪਵਿੱਤਰ ਆਨੰਦ ਕਾਰਜ ਤੇ ਸਿੱਖ ਜੀਵਨਸ਼ੈਲੀ ਸਮੇਤ ਸਿੱਖ ਕੌਮ ਦਾ ਪ੍ਰਤੀਨਿਧ ਹੋਣ ਦਾ ਅਧਿਕਾਰ ਹੜੱਪਣ ਦੀ ਕੋਸ਼ਿਸ਼ ਨੂੰ ਮੁੱਢੋਂ ਹੀ ਰੱਦ ਕਰਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਵਿਚ ਉਹਨਾਂ ਦੀਆਂ ਰੋਜ਼ਾਨਾ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ ਬਾਰੇ ਦੁਬਿਧਾ ਪੈਦਾ ਕਰਨ ਦੀ ਇਕ ਹੋਰ ਸਾਜ਼ਿਸ਼ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਗੈਰ ਸਿੱਖ ਤੇ ਸਿੱਖ ਵਿਰੋਧੀ ਤਾਕਤਾਂ ਤੇ ਦਿੱਲੀ ਵਿਚ ਬੈਠੀਆਂ ਤਾਕਤਾਂ ਜੋ ਉਸਦੀ ਵਾਗਡੋਰ ਕੰਟਰੋਲ ਕਰਦੀਆਂ ਹਨ, ਦੀ ਕਠਪੁਤਲੀ ਵਜੋਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਵਿਚ ਉਹਨਾਂ ਦੀਆਂ ਰੋਜ਼ਾਨਾ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ ਬਾਰੇ ਦੁਬਿਧਾ ਪੈਦਾ ਕਰਨ ਦੀ ਇਕ ਹੋਰ ਸਾਜ਼ਿਸ਼ ਹੈ।
ਉਹਨਾਂ ਕਿਹਾ ਕਿ ਸਿਰਫ ਸਾਡੇ ਸਿੱਖ ਕੌਮ ਦੇ ਚੁਣੇ ਹੋਏ ਧਾਰਮਿਕ ਪ੍ਰਤੀਨਿਧ ਹੀ ਸਾਡੀਆਂ ਸਿੱਖ ਰਵਾਇਤਾਂ ਬਾਰੇ ਕਿਸੇ ਕਾਨੂੰਨ ਜਾਂ ਐਕਟ ਵਿਚ ਸੋਧਾਂ ਦਾ ਸੁਝਾਅ ਦੇਣ ਦਾ ਅਧਿਕਾਰ ਰੱਖਦੇ ਹਨ ਤੇ ਸਮਰਥ ਹਨ।
ਉਹਨਾਂ ਸਵਾਲ ਕੀਤਾ ਕਿ ਕੀ ‘ਆਪ’ ਖਾਲਸਾ ਪੰਥ ਦੀ ਪ੍ਰਤੀਨਿਧ ਜਮਾਤ ਹੈ? ਕੀ ਇਹ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੀ ਹੈ? ਇਸਨੂੰ ਖਾਲਸਾ ਪੰਥ ਵੱਲੋਂ ਸਾਡੇ ਧਾਰਮਿਕ ਮਾਮਲਿਆਂ ਵਿਚ ਬੋਲਣ ਦਾ ਕੀ ਅਧਿਕਾਰ ਹੈ? ਇਕ ਸਿੱਖ ਵਿਰੋਧੀ ਗੈਰ ਸਿੱਖ ਦੀ ਅਗਵਾਈ ਵਾਲੀ ਪਾਰਟੀ ਨੇ ਸਿੱਖੀ ਨੂੰ ਨਾ ਮੰਨਣ ਵਾਲਾ ਮੁੱਖ ਮੰਤਰੀ ਦਿੱਤਾ ਹੈ ਜੋ ਦਸ਼ਮੇਸ਼ ਪਿਤਾ ਵੱਲੋਂ ਸਾਨੂੰ ਦਿੱਤੇ ਪਵਿੱਤਰ ਕੱਕਾਰਾਂ ਦਾ ਜਨਤਕ ਤੌਰ ’ਤੇ ਮਖੌਡ ਉਡਾਉਂਦਾ ਹੈ। ਇੰਨਾ ਹੀ ਨਹੀਂ, ਇਸ ਗੈਰਸਿੱਖ ਪਾਰਟੀ ਦਾ ਕੋਈ ਵੀ ਪ੍ਰਤੀਨਿਧ ਸਿੱਖਾਂ ਦੀ ਚੁਣੀ ਹੋਈ ਸਰਵ ਉਸ ਸੰਸਥਾ ਸਾਡੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੋਈ ਵੀ ਮੈਂਬਰ ਨਹੀਂ ਹੈ। ਕੀ ਭਗਵੰਤ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਲੈਣ ਵਾਸਤੇ ਚੋਣਾਂ ਲੜਨ ਜਾਂ ਸੱਚੀ ਸਿੱਖੀ ਸੰਗਤ ਤੋਂ ਉਹਨਾਂ ਦੀ ਪ੍ਰਤੀਨਿਧਤਾ ਕਰਨ ਦਾ ਫਤਵਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ?
ਮੁੱਖ ਮੰਤਰੀ ਵੱਲੋਂ ਸੱਦੀਆਂ ’ਪੰਥਕ ਸ਼ਖਸੀਅਤਾਂ’ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਵਿਚੋਂ ਬਹੁ ਗਿਣਤੀ ਨੂੰ ਸਿੱਖ ਕੌਮ ਵਾਰ-ਵਾਰ ਠੁਕਰਾ ਚੁੱਕੀ ਹੈ, ਜਦੋਂ ਇਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਲੜਦੇ ਹਨ।
ਉਹਨਾਂ ਕਿਹਾ ਕਿ ਸੱਚਖੰਡ ਸ੍ਰੀਹਰਿਮੰਦਿਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਪ੍ਰਸਾਰਣ ਦੇ ਬਹਾਨੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਵਿਚ ਨਾਕਾਮ ਰਹਿਣ ਮਗਰੋਂ ਭਗਵੰਤ ਮਾਨ ਦੇ ਸਿੱਖ ਵਿਰੋਧੀ ਆਕਾਵਾਂ ਨੂੰ ਹੁਣ ਇਹ ਨਵੀਂ ਸ਼ਰਾਰਤ ਸੁੱਝੀ ਹੈ।
ਉਹਨਾਂ ਕਿਹਾ ਕਿ ਇਸਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਹੁਣ ਸਿੱਖ ਕੌਮ ਖਿਲਾਫ ਸਾਜ਼ਿਸ਼ਾਂ ਵਿਚ ਧਿਰ ਬਣ ਗਏ ਹਨ ਤੇ ਉਹ ਸਿੱਖਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਲੌਤੀ ਸਮਰਥ ਸੰਸਥਾ ਹੈ ਜੋ ਨਹਿਰੂ=ਮਾਸਟਰ ਤਾਰਾ ਸਿੰਘ ਪੈਕਟ ਤਹਿਤ ਆਨੰਦ ਕਾਰਜ ਵਰਗੀਆਂ ਧਾਰਮਿਕ ਰਵਾਇਤਾਂ ਅਤੇ ਇਸਦੀ ਸੰਵਿਧਾਨਕ ਵੈਧਤਾ ਦੀ ਪ੍ਰਕਿਰਿਆ ਬਾਰੇ ਸਿਫਾਰਸ਼ਾਂ ਕਰਨ ਦਾ ਅਧਿਕਾਰ ਰੱਖਦੀ ਹੈ।
ਉਹਨਾਂ ਕਿਹਾ ਕਿ ਇਸ ਲਈ ਸ਼੍ਰੋਮਣੀ ਅਕਾਲੀ ਦਲ ਅਰਵਿੰਦ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਸੱਦੀ ਮੀਟਿੰਗ ਨੂੰ ਤਮਾਸ਼ਾ ਮੰਨ ਕੇ ਇਸ ਨੂੰ ਰੱਦ ਕਰਦੀ ਹੈ।
Post navigation
ਮੋਗਾ ‘ਚ ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਪਤੀ-ਪਤਨੀ ਤੇ 11 ਸਾਲ ਦੇ ਬੱਚੇ ਨੂੰ ਚੁੱਕਿਆ, ਹਿਰਾਸਤ ‘ਚ ਔਰਤ ਦੀ ਮੌਤ, ਹੰਗਾਮਾ
ਮੌਸਮ ਵਿਭਾਗ ਵੱਲੋਂ ਪੰਜਾਬ ਦੇ 9 ਜ਼ਿਲ੍ਹਿਆਂ ‘ਚ ਤੇਜ਼ ਬਾਰਿਸ਼ ਦਾ ਅਲਰਟ, ਸਤਲੁਜ ਵੀ ਉਫਾਨ ‘ਤੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us