ਹਵਾਲਾਤ ‘ਚੋਂ ਭੱਜ ਨਿਕਲੇ ਚੋਰ, SHO ਸਣੇ 3 ਪੁਲਿਸ ਮੁਲਾਜ਼ਮ ਸਸਪੈਂਡ, ਹਰਕਤ ‘ਚ ਆਈ ਪੁਲਿਸ ਨੇ ਦਿੱਲੀਓਂ ਜਾ ਕੇ ਕੀਤੇ ਕਾਬੂ
ਲੁਧਿਆਣਾ (ਵੀਓਪੀ ਬਿਊਰੋ) ਕੁਝ ਦਿਨ ਪਹਿਲਾਂ ਲੁਧਿਆਣਾ ਦੇ 3 ਨੰਬਰ ਡਵੀਜ਼ਨ ਦੇ ਅੰਦਰੋਂ ਹਵਾਲਾਤ ਦਾ ਤਾਲਾ ਤੋੜ ਕੇ ਭੱਜਣ ਵਾਲੇ 3 ਦੋਸ਼ੀਆਂ ਨੂੰ ਲੁਧਿਆਣਾ ਪੁਲਿਸ ਨੇ ਇੱਕ ਵਾਰ ਫਿਰ ਤੋਂ ਕਾਬੂ ਕਰ ਲਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਡਵੀਜਨ ਨੰਬਰ ਤਿੰਨ ਦੇ ਐਸ ਐਚ ਓ ਸੰਨਜੀਵ ਕਪੂਰ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਸੀ।



ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਦਿੱਲੀ ਤੋਂ ਕਾਬੂ ਕੀਤਾ ਅਤੇ ਜਿਸ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ, ਉਨ੍ਹਾਂ 2 ਦੋਸ਼ੀਆਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ 20 ਜੁਲਾਈ ਨੂੰ ਲੁਧਿਆਣਾ ਦੇ ਥਾਣਾ ਨੰਬਰ ਤਿੰਨ ਦੇ ਅੰਦਰੋਂ ਹਵਾਲਾਤ ਦਾ ਤਾਲਾ ਤੋੜ ਕੇ ਆਟੋ ਰਿਕਸ਼ਾ ਚੋਰ ਫ਼ਰਾਰ ਹੋ ਗਏ ਸੀ, ਪੁਲਿਸ ਨੇ 3 ਚੋਰਾਂ ਨੂੰ ਦਿੱਲੀ ਤੋਂ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਹੈ।