ਕਲਯੁਗੀ ਮਾਂ ਨੇ ਜੁੜਵਾ ਧੀਆਂ ਦਾ ਸਿਰਹਾਣੇ ਨਾਲ ਘੁਟਿਆ ਦਮ, ਕੀਤੀ ਹੱਤਿਆ; ਬਿਨਾਂ ਕਿਸੇ ਨੂੰ ਦੱਸੇ ਦਫਨਾ ਦਿੱਤੀਆਂ ਲਾਸ਼ਾਂ

ਕਲਯੁਗੀ ਮਾਂ ਨੇ ਜੁੜਵਾ ਧੀਆਂ ਦਾ ਸਿਰਹਾਣੇ ਨਾਲ ਘੁਟਿਆ ਦਮ, ਕੀਤੀ ਹੱਤਿਆ; ਬਿਨਾਂ ਕਿਸੇ ਨੂੰ ਦੱਸੇ ਦਫਨਾ ਦਿੱਤੀਆਂ ਲਾਸ਼ਾਂ


ਵੀਓਪੀ, ਜੀਂਦ : ਹਰਿਆਣਾ ਦੇ ਜੀਂਦ ਤੋਂ ਇਕ ਰੂਹ ਕੰਭਾਊ ਮਾਮਲਾ ਸਾਹਮਣੇ ਆਇਆ ਹੈ। ਇਕ ਮਾਂ ਨੇ ਆਪਣੀਆਂ 9 ਮਹੀਨਿਆਂ ਦੀਆਂ ਜੁੜਵਾ ਮਾਸੂਮ ਧੀਆਂ ਨੂੰ ਮੂੰਹ ‘ਤੇ ਸਿਰਹਾਣਾ ਰੱਖ ਕੇ ਮੌਤ ਦੇ ਘਾਟ ਉਤਾਰ ਦਿਤਾ। ਔਰਤ ਦੇ ਪਤੀ ਨੇ ਪੁਲਿਸ ਨੂੰ ਦਸਿਆ ਕਿ ਉਹ ਕੰਮ ‘ਤੇ ਗਿਆ ਹੋਇਆ ਸੀ। ਦੁਪਹਿਰ ਵੇਲੇ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਉਸ ਦੇ ਘਰ ਭੀੜ-ਭੜੱਕਾ ਸੀ ਅਤੇ ਉਸ ਦੀ ਪਤਨੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਔਰਤ ਨੇ 12 ਜੁਲਾਈ ਨੂੰ ਇਸ ਵਾਰਦਾਤ ਨੂੰ ਅੰਜਾਮ ਦਿਤਾ, ਜਦੋਂ ਘਰ ‘ਚ ਕੋਈ ਨਹੀਂ ਸੀ।


ਪੁੱਛਣ ‘ਤੇ ਪਤਨੀ ਸ਼ੀਤਲ ਨੇ ਦਸਿਆ ਕਿ ਜਾਨਕੀ ਅਤੇ ਜਾਨਵੀ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਮੌਤ ਹੋ ਗਈ। ਸ਼ੀਤਲ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਦਿਆਂ ਪਰਿਵਾਰ ਨੇ ਪੋਸਟਮਾਰਟਮ ਕਰਵਾਏ ਬਿਨਾਂ ਹੀ ਦੋਵਾਂ ਧੀਆਂ ਦੀਆਂ ਲਾਸ਼ਾਂ ਨੂੰ ਦਫ਼ਨਾ ਦਿਤਾ। ਲੜਕੀਆਂ ਦੀ ਮੌਤ ਤੋਂ ਤਿੰਨ-ਚਾਰ ਦਿਨਾਂ ਬਾਅਦ ਸ਼ੀਤਲ ਨੇ ਗੁਆਂਢ ‘ਚ ਰਹਿਣ ਵਾਲੀ ਔਰਤ ਨੂੰ ਦਸਿਆ ਕਿ ਉਸ ਨੇ ਖੁਦ ਜਾਨਕੀ ਅਤੇ ਜਾਨਵੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕੀਤਾ ਹੈ। ਸ਼ੁਰੂ ਵਿਚ ਕਿਸੇ ਨੂੰ ਵਿਸ਼ਵਾਸ ਨਹੀਂ ਸੀ, ਸਭ ਨੂੰ ਲੱਗਿਆ ਕਿ ਉਹ ਆਪਣੀਆਂ ਧੀਆਂ ਦੀ ਮੌਤ ਤੋਂ ਦੁਖੀ ਹੋ ਕੇ ਅਜਿਹਾ ਕਹਿ ਰਹੀ ਹੈ ਪਰ ਐਤਵਾਰ ਨੂੰ ਜਦੋਂ ਸ਼ੀਤਲ ਦੇ ਮਾਤਾ-ਪਿਤਾ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਫਿਰ ਕਬੂਲ ਕੀਤਾ ਕਿ ਉਸ ਨੇ ਜਾਨਕੀ ਅਤੇ ਜਾਨਵੀ ਦਾ ਮੂੰਹ ‘ਤੇ ਸਿਰਹਾਣਾ ਰੱਖ ਕੇ ਅਤੇ ਦਬਾਅ ਪਾ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਪਤੀ ਜਗਦੀਪ ਨੇ ਆਪਣੀ ਪਤਨੀ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ।

error: Content is protected !!