ਧਮਕੀਆਂ ਦੇ ਕੇ ਨਾਬਾਲਿਗਾ ਨੂੰ ਘਰ ਬੁਲਾ ਕੀਤਾ ਜਬਰ ਜਨਾਹ , ਮਾਂ ਨੇ ਸ਼ਿਕਾਇਤ ਕੀਤੀ ਤਾਂ ਗੰਡਾਸੀ ਲੈ ਕੇ ਲੱਗਾ ਮਾਰਨ, ਪੁਲਿਸ ਨੇ ਕੀਤਾ ਕਾਬੂ

ਧਮਕੀਆਂ ਦੇ ਕੇ ਨਾਬਾਲਿਗਾ ਨੂੰ ਘਰ ਬੁਲਾ ਕੀਤਾ ਜਬਰ ਜਨਾਹ , ਮਾਂ ਨੇ ਸ਼ਿਕਾਇਤ ਕੀਤੀ ਤਾਂ ਗੰਡਾਸੀ ਲੈ ਕੇ ਲੱਗਾ ਮਾਰਨ, ਪੁਲਿਸ ਨੇ ਕੀਤਾ ਕਾਬੂ

ਵੀਓਪੀ ਬਿਊਰੋ, ਖੰਨਾ : ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਇਲਾਕੇ ‘ਚ ਗੁਆਂਢੀ ਨੇ ਧਮਕੀਆਂ ਦੇ ਕੇ 14 ਸਾਲਾ ਵਿਦਿਆਰਥਣ ਨੂੰ ਘਰੇ ਬੁਲਾ ਕੇ ਜਬਰ-ਜਨਾਹ ਕੀਤਾ। ਪੀੜਤਾ ਦੀ ਮਾਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਜਦੋਂ ਇਕ ਰਾਤ ਉਨ੍ਹਾਂ ਦਾ ਪੂਰਾ ਪਰਿਵਾਰ ਸੌਂ ਰਿਹਾ ਸੀ ਤਾਂ ਉਹ ਅੱਧੀ ਰਾਤ ਨੂੰ ਬਾਥਰੂਮ ਜਾਣ ਲਈ ਉੱਠੀ। ਉਸ ਨੇ ਦੇਖਿਆ ਕਿ ਉਸ ਦੀ ਧੀ ਬੈੱਡ ‘ਤੇ ਨਹੀਂ ਸੀ। ਉਸ ਨੇ ਆਪਣੇ ਪਤੀ ਨੂੰ ਜਗਾਇਆ ਅਤੇ ਧੀ ਦੀ ਭਾਲ ਸ਼ੁਰੂ ਕਰ ਦਿੱਤੀ।


ਦੇਰ ਰਾਤ 2:30 ਵਜੇ ਉਸ ਦੀ ਧੀ ਰੋਂਦੀ ਹੋਈ ਘਰ ਆਈ। ਧੀ ਨੇ ਦੱਸਿਆ ਕਿ ਗੁਆਂਢੀ ਸੰਦੀਪ ਕੁਮਾਰ ਉਸ ਨੂੰ ਇਕ ਮਹੀਨੇ ਤੋਂ ਪਰੇਸ਼ਾਨ ਕਰ ਰਿਹਾ ਸੀ। ਉਹ ਉਸ ਨੂੰ ਬਲੈਕਮੇਲ ਕਰ ਰਿਹਾ ਹੈ ਕਿ ਜੇਕਰ ਉਹ ਰਾਤ ਨੂੰ ਉਸ ਨੂੰ ਮਿਲਣ ਘਰ ਨਾ ਆਈ ਤਾਂ ਗਲਤ ਤਰੀਕੇ ਨਾਲ ਉਸ ਦੀਆਂ ਫੋਟੋਆਂ ਇੰਟਰਨੈੱਟ ‘ਤੇ ਵਾਇਰਲ ਕਰ ਦੇਵੇਗਾ। ਧੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਸੰਦੀਪ ਕੁਮਾਰ ਨੇ ਉਸ ਨੂੰ ਰਾਤ ਨੂੰ ਘਰ ਆਉਣ ਲਈ ਕਿਹਾ ਸੀ ਅਤੇ ਕਿਹਾ ਸੀ ਕਿ ਉਹ ਉਸ ਦੇ ਸਾਹਮਣੇ ਸਾਰੀਆਂ ਫੋਟੋਆਂ ਡਿਲੀਟ ਕਰ ਦੇਵੇਗਾ।

ਜਦੋਂ ਉਹ ਰਾਤ ਨੂੰ ਸੰਦੀਪ ਦੇ ਘਰ ਗਈ ਤਾਂ ਉੱਥੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਜਦੋਂ ਪੀੜਤਾ ਦੀ ਮਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਗੁਆਂਢ ‘ਚ ਜਾ ਕੇ ਇਸ ਦਾ ਵਿਰੋਧ ਕੀਤਾ। ਉਲਟਾ ਮੁਲਜ਼ਮ ਸੰਦੀਪ ਕੁਮਾਰ ਨੇ ਪੀੜਤ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਘਰੋਂ ਗੰਡਾਸੀ ਲਿਆ ਕੇ ਪੀੜਤਾ ਦੀ ਮਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਡੀਐੱਸਪੀ. ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!