ਪਟਿਆਲਾ ਵਿਚ ਵੱਡੀ ਵਾਰਦਾਤ, ਘਰ ਦੇ ਬਾਥਰੂਮ ਵਿਚੋਂ ਮਾਂ-ਪੁੱਤ ਦੀਆਂ ਖੂਨ ਨਾਲ ਲਥ-ਪਥ ਲਾਸ਼ਾਂ ਮਿਲੀਆਂ, ਦਿਨ-ਦਿਹਾੜੇ ਕਰ ਦਿੱਤੀ ਗਈ ਹੱਤਿਆ

ਪਟਿਆਲਾ ਵਿਚ ਵੱਡੀ ਵਾਰਦਾਤ, ਘਰ ਦੇ ਬਾਥਰੂਮ ਵਿਚੋਂ ਮਾਂ-ਪੁੱਤ ਦੀਆਂ ਖੂਨ ਨਾਲ ਲਥ-ਪਥ ਲਾਸ਼ਾਂ ਮਿਲੀਆਂ, ਦਿਨ-ਦਿਹਾੜੇ ਕਰ ਦਿੱਤੀ ਗਈ ਹੱਤਿਆ


ਵੀਓਪੀ ਬਿਊਰੋ, ਪਟਿਆਲਾ-ਪਟਿਆਲਾ ‘ਚ ਬੁੱਧਵਾਰ ਸ਼ਾਮ ਨੂੰ ਵੱਡੀ ਵਾਰਦਾਤ ਵਾਪਰੀ ਹੈ। ਇਥੇ ਇਕ ਘਰ ‘ਚੋਂ ਮਾਂ-ਪੁੱਤ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਪਿੰਡ ਝਿੱਲ ਨੇੜੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਵਿੱਚ ਦਿਨ ਦਿਹਾੜੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਦੋਵਾਂ ਦੀਆਂ ਲਾਸ਼ਾਂ ਘਰ ਦੇ ਬਾਥਰੂਮ ‘ਚੋਂ ਬਰਾਮਦ ਹੋਈਆਂ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੀ ਪਛਾਣ 50 ਸਾਲਾ ਜਸਵੀਰ ਕੌਰ ਅਤੇ 27 ਸਾਲਾ ਹਰਵਿੰਦਰ ਸਿੰਘ ਜੱਗੀ ਵਜੋਂ ਹੋਈ ਹੈ।


ਜਾਣਕਾਰੀ ਅਨੁਸਾਰ ਜੱਗੀ ਦੇ ਪਿਤਾ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹਨ। ਜੱਗੀ ਪੜ੍ਹਾਈ ਦੌਰਾਨ ਕੁਝ ਸਮਾਂ ਈ-ਰਿਕਸ਼ਾ ਚਲਾਉਂਦਾ ਸੀ। ਦੁਪਹਿਰ ਵੇਲੇ ਮਾਂ-ਪੁੱਤ ਘਰ ਵਿੱਚ ਸਨ। ਪਿਤਾ ਜੀ ਕੰਮ ਤੋਂ ਬਾਹਰ ਸਨ। ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਆਵਾਜ਼ ਵੀ ਨਹੀਂ ਸੁਣਾਈ ਦਿੱਤੀ।


ਜਾਣਕਾਰੀ ਅਨੁਸਾਰ ਗੁਰਮਨ ਸਿੰਘ ਆਟੋ ਚਾਲਕ ਹੈ। ਬੁੱਧਵਾਰ ਨੂੰ ਵੀ ਉਹ ਇਕ ਆਟੋ ‘ਚ ਕੰਮ ‘ਤੇ ਗਿਆ ਸੀ। ਉਸ ਨੇ ਦੱਸਿਆ ਕਿ ਸ਼ਾਮ 4 ਵਜੇ ਜਦੋਂ ਉਹ ਘਰ ਵਾਪਸ ਆਇਆ ਤਾਂ ਕੁੰਡੀ ਅੰਦਰੋਂ ਬੰਦ ਸੀ। ਕਈ ਵਾਰ ਖੜਕਾਉਣ ਤੋਂ ਬਾਅਦ ਵੀ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਤਾਲਾ ਤੋੜਿਆ ਗਿਆ। ਅੰਦਰ ਜਾ ਕੇ ਦੇਖਿਆ ਤਾਂ ਮਾਂ-ਪੁੱਤ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਡੀਐਸਪੀ ਜਸਵਿੰਦਰ ਟਿਵਾਣਾ, ਐਸਐਚਓ ਤ੍ਰਿਪੜੀ ਪ੍ਰਦੀਪ ਸਿੰਘ ਬਾਜਵਾ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਖੰਗਾਲੇ ਜਾ ਰਹੇ ਹਨ।

error: Content is protected !!