Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
27
ਮਨੁੱਖੀ ਤਸਕਰੀ, ਕੁੜੀਆਂ ਦੇ ਗਾਇਬ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਸਭ ਤੋਂ ਉਪਰ, ਔਸਤਨ ਰੋਜ਼ਾਨਾ ਗਾਇਬ ਹੋ ਰਹੀਆਂ 4 ਕੁੜੀਆਂ, ਕੇਂਦਰ ਦੀ ਰਿਪੋਰਟ ਵਿਚ ਖੁਲਾਸਾ
Latest News
National
Punjab
ਮਨੁੱਖੀ ਤਸਕਰੀ, ਕੁੜੀਆਂ ਦੇ ਗਾਇਬ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਸਭ ਤੋਂ ਉਪਰ, ਔਸਤਨ ਰੋਜ਼ਾਨਾ ਗਾਇਬ ਹੋ ਰਹੀਆਂ 4 ਕੁੜੀਆਂ, ਕੇਂਦਰ ਦੀ ਰਿਪੋਰਟ ਵਿਚ ਖੁਲਾਸਾ
July 27, 2023
Voice of Punjab
ਮਨੁੱਖੀ ਤਸਕਰੀ, ਕੁੜੀਆਂ ਦੇ ਗਾਇਬ ਹੋਣ ਦੇ ਮਾਮਲੇ ਵਿਚ ਚੰਡੀਗੜ੍ਹ ਸਭ ਤੋਂ ਉਪਰ, ਔਸਤਨ ਰੋਜ਼ਾਨਾ ਗਾਇਬ ਹੋ ਰਹੀਆਂ 4 ਕੁੜੀਆਂ, ਕੇਂਦਰ ਦੀ ਰਿਪੋਰਟ ਵਿਚ ਖੁਲਾਸਾ
ਵੀਓਪੀ ਬਿਊਰੋ, ਨੈਸ਼ਨਲ- ਦੇਸ਼ ਵਿੱਚ ਮਨੁੱਖੀ ਤਸਕਰੀ ਜ਼ੋਰਾਂ ਉਤੇ ਹੈ। ਖਾਸ ਕਰ ਕੇ ਕੁੜੀਆਂ ਤੇ ਔਰਤਾਂ ਦੇ ਗਾਇਬ ਹੋਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੁੜੀਆਂ ਦੇ ਗਾਇਬ ਹੋਣ ਦੇ ਮਾਮਲਿਆਂ ਚੰਡੀਗੜ੍ਹ ਵੀ ਸਭ ਤੋਂ ਉੱਪਰ ਆ ਗਿਆ ਹੈ। ਬੀਤੇ ਦਿਨ ਰਾਜ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੇ ਦੇਸ਼ ਭਰ ਵਿੱਚ ਲਾਪਤਾ ਲੜਕੀਆਂ ਅਤੇ ਔਰਤਾਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ। ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੀ ਰਿਪੋਰਟ ਵਿਚ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਮੁਤਾਬਕ ਚੰਡੀਗੜ੍ਹ ਵਿੱਚ ਰੋਜ਼ 3 ਤੋਂ 4 ਕੁੜੀਆਂ ਅਤੇ ਔਰਤਾਂ ਗਾਇਬ ਹੋ ਰਹੀਆਂ ਹਨ। ਇਹ ਅੰਕੜੇ ਚਿੰਤਾ ਦਾ ਵਿਸ਼ਾ ਹਨ। ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ 18 ਸਾਲ ਤੋਂ ਘੱਟ ਅਤੇ 18 ਸਾਲ ਤੋਂ ਵੱਧ ਉਮਰ ਦੇ ਹਿਸਾਬ ਨਾਲ ਸ਼੍ਰੇਣੀ ਅਨੁਸਾਰ ਬਣਾਈ ਗਈ ਹੈ।
ਜੇਕਰ ਸਾਲ 2019 ਤੋਂ 2021 ਤੱਕ ਦੀ ਇਸ ਰਿਪੋਰਟ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਚੰਡੀਗੜ੍ਹ ‘ਚ ਇਨ੍ਹਾਂ ਤਿੰਨ ਸਾਲਾਂ ‘ਚ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਲਾਪਤਾ ਹੋਣ ਦੇ 921 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਸਾਲਾਂ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ 3669 ਔਰਤਾਂ ਲਾਪਤਾ ਹੋਈਆਂ ਹਨ। ਯਾਨੀ ਜੇਕਰ ਇਨ੍ਹਾਂ ਤਿੰਨ ਸਾਲਾਂ ਦੀ ਔਸਤ ਦੇਖੀਏ ਤਾਂ ਹਰ ਰੋਜ਼ 4 ਔਰਤਾਂ ਲਾਪਤਾ ਹੋ ਰਹੀਆਂ ਹਨ।
ਰਿਪੋਰਟ ਅਨੁਸਾਰ ਪੰਜਾਬ ਨਾਲੋਂ ਹਰਿਆਣਾ ਵਿੱਚ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਵੱਧ ਹਨ। ਪੰਜਾਬ-ਹਰਿਆਣਾ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿੱਚ ਲਾਪਤਾ ਹੋਣ ਦੇ ਮਾਮਲੇ ਬਹੁਤ ਘੱਟ ਹਨ।
ਯੂਟੀ ਸ਼੍ਰੇਣੀ ਵਿੱਚ ਦਿੱਲੀ, ਜੰਮੂ ਅਤੇ ਕਸ਼ਮੀਰ ਤੋਂ ਬਾਅਦ ਤੀਜਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ, ਜਿੱਥੇ ਸਭ ਤੋਂ ਵੱਧ ਔਰਤਾਂ ਲਾਪਤਾ ਹੋ ਰਹੀਆਂ ਹਨ। 2019 ਤੋਂ 2021 ਤੱਕ ਦੇ ਤਿੰਨ ਸਾਲਾਂ ਦਾ ਅੰਕੜਾ ਦੇਖੀਓ ਤਾਂ ਦਿੱਲੀ ਵਿੱਚ 18 ਸਾਲ ਤੋਂ ਘੱਟ ਉਮਰ ਦੀਆਂ 22,919 ਲੜਕੀਆਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ 61,050 ਔਰਤਾਂ ਲਾਪਤਾ ਹੋਈਆਂ।
ਜੰਮੂ-ਕਸ਼ਮੀਰ ‘ਚ ਇਨ੍ਹਾਂ ਤਿੰਨ ਸਾਲਾਂ ‘ਚ 18 ਸਾਲ ਤੋਂ ਘੱਟ ਉਮਰ ਦੀਆਂ 1148 ਲੜਕੀਆਂ ਗਾਇਬ ਹੋਈਆਂ ਜਦਕਿ 18 ਸਾਲ ਤੋਂ ਵੱਧ ਉਮਰ ਦੀਆਂ 8617 ਔਰਤਾਂ ਲਾਪਤਾ ਹੋਈਆਂ ਹਨ।
Post navigation
ਪਟਿਆਲਾ ਵਿਚ ਵੱਡੀ ਵਾਰਦਾਤ, ਘਰ ਦੇ ਬਾਥਰੂਮ ਵਿਚੋਂ ਮਾਂ-ਪੁੱਤ ਦੀਆਂ ਖੂਨ ਨਾਲ ਲਥ-ਪਥ ਲਾਸ਼ਾਂ ਮਿਲੀਆਂ, ਦਿਨ-ਦਿਹਾੜੇ ਕਰ ਦਿੱਤੀ ਗਈ ਹੱਤਿਆ
ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ ਵਿਚ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਬੰਨ੍ਹ ਲਿਆ ਦਰੱਖਤ ਨਾਲ, ਫਿਰ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ ਹੋਣ ਉਤੇ ਪੁਲਿਸ ਆਈ ਹਰਕਤ ਵਿਚ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us