ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ, ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ-ਕੱਲੇ ਕਿੰਨੂ ਦਾ ਪਤੈ
ਵੀਓਪੀ ਬਿਊਰੋ, ਚੰਡੀਗੜ੍ਹ: ਬੀਤੇ ਦਿਨੀਂ ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਕੋਲੋਂ ਪੁੱਛਗਿੱਛ ਕੀਤੀ ਗਈ ਸੀ। ਇਸ ਮਗਰੋਂ ਮਨਪ੍ਰੀਤ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਉਨ੍ਹਾਂ ਨੂੰ ਬਦਨਾਮ ਤੇ ਬਰਬਾਦ ਕਰਨ ਲਈ ਵਾਹ ਲਾਉਣ ਦੇ ਦੋਸ਼ ਲਾਏ। ਇਨ੍ਹਾਂ ਲਾਏ ਦੋਸ਼ਾਂ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ।
ਉਨ੍ਹਾਂ ਸੋਸ਼ਲ ਮੀਡੀਆ ‘ਤੇ ਇਕ ਸ਼ੇਅਰ ਸਾਂਝਾ ਕਰਦਿਆਂ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, “ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ, ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ-ਕੱਲੇ ਕਿੰਨੂ ਦਾ ਪਤੈ। ਆਪਣੀ ਗੱਡੀ ਆਪ ਚਲਾਉਣਾ, ਟੋਲ ਟੈਕਸ ਦੇਣਾ, ਇਹ ਸਭ ਡਰਾਮੇ ਨੇ, ਤੁਹਾਡੀ ਭਾਸ਼ਾ ‘ਚ ਸ਼ੇਅਰ ਹਾਜ਼ਰ ਹੈ, ਜਵਾਬ ਦੀ ਉਡੀਕ ਰਹੇਗੀ।”
“ਤੂ ਇਧਰ ਉਧਰ ਕੀ ਨਾ ਬਾਤ ਕਰ ਯੇ ਬਤਾ ਕਿ ਕਾਫ਼ਿਲਾ ਕਿਉਂ ਲੁਟਾ,
ਮੁਝੇ ਰਹਿਜ਼ਨੋਂ ਸੇ ਗ਼ਿਲਾ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ।”
ਮਨਪ੍ਰੀਤ ਬਾਦਲ ਜੀ ਇਮਾਨਦਾਰੀ ਦੀਆਂ ਬਹੁਤੀਆਂ ਉਦਾਹਰਨਾਂ ਨਾ ਦਿਓ..ਮੈਨੂੰ ਤੁਹਾਡੇ ਬਾਗ਼ਾਂ ਦੇ ਕੱਲੇ ਕੱਲੇ ਕਿੰਨੂ ਦਾ ਪਤੈ..ਆਪਣੀ ਗੱਡੀ ਆਪ ਚਲਾਉਣਾ ..ਟੋਲ ਟੈਕਸ ਦੇਣਾ..ਇਹ ਸਭ ਡਰਾਮੇ ਨੇ…ਤੁਹਾਡੀ ਭਾਸ਼ਾ ਚ ਸ਼ੇਅਰ ਹਾਜ਼ਰ ਹੈ..ਜਵਾਬ ਦੀ ਉਡੀਕ ਰਹੇਗੀ. pic.twitter.com/girNUw4S0w
— Bhagwant Mann (@BhagwantMann) July 27, 2023