ਫਲਾਈਟ ਵਿਚ ਨਾਲ ਵਾਲੀ ਸੀਟ ਉਤੇ ਬੈਠੀ ਮਹਿਲਾ ਡਾਕਟਰ ਨਾਲ ਕੀਤੀ ਛੇੜਛਾੜ, ਫਲਾਈਟ ਲੈਂਡ ਹੁੰਦਿਆਂ ਹੀ ਪ੍ਰੋਫੈਸਰ ਗ੍ਰਿਫ਼ਤਾਰ

ਫਲਾਈਟ ਵਿਚ ਨਾਲ ਵਾਲੀ ਸੀਟ ਉਤੇ ਬੈਠੀ ਮਹਿਲਾ ਡਾਕਟਰ ਨਾਲ ਕੀਤੀ ਛੇੜਛਾੜ, ਫਲਾਈਟ ਲੈਂਡ ਹੁੰਦਿਆਂ ਹੀ ਪ੍ਰੋਫੈਸਰ ਗ੍ਰਿਫ਼ਤਾਰ

ਵੀਓਪੀ ਬਿਊਰੋ, ਨੈਸ਼ਨਲ-ਦਿੱਲੀ ਤੋਂ ਮੁੰਬਈ ਜਾ ਰਹੀ ਫਲਾਈਟ ਵਿੱਚ ਇੱਕ ਪ੍ਰੋਫੈਸਰ ਨੇ 24 ਸਾਲਾ ਮਹਿਲਾ ਡਾਕਟਰ ਨਾਲ ਛੇੜਛਾੜ ਨੂੰ ਕੀਤੀ ਤਾਂ ਫਲਾਈਟ ਲੈਂਡ ਹੁੰਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਉਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗੇ ਹਨ। ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਫਲਾਈਟ ਵਿਚ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਪ੍ਰੋਫੈਸਰ ਰੋਹਿਤ ਸ਼੍ਰੀਵਾਸਤਵ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਤੇ ਬਾਅਦ ‘ਚ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ।


ਪੁਲਿਸ ਮੁਤਾਬਕ ਪਟਨਾ ਦੇ ਰਹਿਣ ਵਾਲੇ ਰੋਹਿਤ ਸ਼੍ਰੀਵਾਸਤਵ ਤੇ ਮਹਿਲਾ ਡਾਕਟਰ ਦੀ ਸੀਟ ਇਕੱਠੀ ਸੀ। ਬੁੱਧਵਾਰ ਨੂੰ ਦਿੱਲੀ ਤੋਂ ਸਵੇਰੇ 5.30 ਵਜੇ ਫਲਾਈਟ ਮੁੰਬਈ ਲਈ ਰਵਾਨਾ ਹੋਈ। ਫਲਾਈਟ ਦੇ ਮੁੰਬਈ ਲੈਂਡ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਮੁਲਜ਼ਮ ਪ੍ਰੋਫੈਸਰ ਨੇ ਮਹਿਲਾ ਨਾਲ ਇਹ ਛੇੜਛਾੜ ਕੀਤੀ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਯਾਤਰਾ ਦੌਰਾਨ ਸ਼੍ਰੀਵਾਸਤਵ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ।
ਦੋਵਾਂ ਯਾਤਰੀਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਜਦੋਂ ਤਕਰਾਰ ਬਹੁਤ ਵਧ ਗਈ ਤਾਂ ਕਰੂ ਸਟਾਫ ਉੱਥੇ ਪਹੁੰਚ ਗਿਆ ਤੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫਲਾਈਟ ਦੇ ਲੈਂਡ ਹੋਣ ਤੋਂ ਬਾਅਦ ਅਧਿਕਾਰੀ ਦੋਵਾਂ ਨੂੰ ਥਾਣੇ ਲੈ ਗਏ, ਜਿੱਥੇ ਮੁਲਜ਼ਮ ਖਿਲਾਫ ਐਫਆਈਆਰ ਦਰਜ ਕੀਤੀ ਗਈ ਤੇ ਡਾਕਟਰ ਦੇ ਬਿਆਨ ਵੀ ਦਰਜ ਕੀਤੇ ਗਏ।


ਪੁਲਿਸ ਨੇ ਦੱਸਿਆ ਕਿ ਸ਼੍ਰੀਵਾਸਤਵ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਫਿਲਹਾਲ ਮੁਲਜ਼ਮ ਨੂੰ ਜ਼ਮਾਨਤ ਮਿਲ ਗਈ ਹੈ।

error: Content is protected !!