ਇਕ ਮਕਾਨ ਵੇਚ ਚੁੱਕਾ ਸੀ ਨਸ਼ੇੜੀ, ਦੂਜੇ ਦੇ ਲਾਲਚ ਵਿਚ ਮਾਂ ਹੀ ਮਾਰ ਦਿੱਤੀ, ਲਾਸ਼ ਦੂਜੇ ਕਮਰੇ ਵਿਚ ਰੱਖ ਏਸੀ ਚਲਾ 12 ਘੰਟੇ ਸੁੱਤਾ ਰਿਹਾ ਮੁਲਜ਼ਮ

ਇਕ ਮਕਾਨ ਵੇਚ ਚੁੱਕਾ ਸੀ ਨਸ਼ੇੜੀ, ਦੂਜੇ ਦੇ ਲਾਲਚ ਵਿਚ ਮਾਂ ਹੀ ਮਾਰ ਦਿੱਤੀ, ਲਾਸ਼ ਦੂਜੇ ਕਮਰੇ ਵਿਚ ਰੱਖ ਏਸੀ ਚਲਾ 12 ਘੰਟੇ ਸੁੱਤਾ ਰਿਹਾ ਮੁਲਜ਼ਮ


ਵੀਓਪੀ ਬਿਊਰੋ, ਨਵੀਂ ਦਿੱਲੀ–ਲਾਲਚ ਅੱਜ-ਕੱਲ੍ਹ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਕਾਰਨ ਲੋਕ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਸਮਾਂ ਨਹੀਂ ਲਾਉਂਦੇ। ਅਜਿਹਾ ਹੀ ਮਾਮਲਾ ਇੱਥੇ ਸਾਹਮਣੇ ਆਇਆ ਹੈ। ਜਾਇਦਾਦ ਦੇ ਲਾਲਚ ’ਚ ਕਲਯੁਗੀ ਪੁੱਤ ਨੇ ਡੰਡੇ ਨਾਲ ਕੁੱਟ-ਕੁੱਟ ਕੇ ਮਾਂ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਘੜੀਸ ਕੇ ਦੂਜੇ ਕਮਰੇ ’ਚ ਲੈ ਗਿਆ। ਉੱਥੇ ਲਾਸ਼ ਨੂੰ ਜ਼ਮੀਨ ’ਤੇ ਰੱਖ ਕੇ ਮੁਲਜ਼ਮ ਚਲਾ ਗਿਆ ਅਤੇ ਦੂਜੇ ਕਮਰੇ ’ਚ ਏਸੀ ਚਲਾ ਕੇ 12 ਘੰਟੇ ਤੱਕ ਸੁੱਤਾ ਰਿਹਾ।


ਮਾਮਲਾ ਸਬਜ਼ੀ ਮੰਡੀ ਇਲਾਕੇ ਦਾ ਹੈ। ਸਵੇਰੇ ਮੁਲਜ਼ਮ ਦੀਆਂ ਭੈਣਾਂ ਮਾਂ ਦਾ ਹਾਲ-ਚਾਲ ਪੁੱਛਣ ਪਹੁੰਚੀਆਂ ਤਾਂ ਘਰ ਵਿਚ ਉਨ੍ਹਾਂ ਨੂੰ ਮਾਂ ਮ੍ਰਿਤਕ ਹਾਲਤ ’ਚ ਮਿਲੀ। ਪੁਲਿਸ ਨੂੰ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਇਸ ਤੋਂ ਪਹਿਲਾਂ ਆਪਣਾ ਇਕ ਮਕਾਨ ਨਸ਼ੇ ਦੀ ਭੈੜੀ ਆਦਤ ਤੇ ਸ਼ੌਕ ਪੂਰੇ ਕਰਨ ਲਈ ਵੇਚ ਦਿੱਤਾ ਸੀ। ਮਾਂ ਦੂਜਾ ਮਕਾਨ ਵੇਚਣ ਦੇ ਖਿਲਾਫ਼ ਸੀ, ਜਿਸ ਕਾਰਨ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਮਾਮਲੇ ਵਿਚ ਅਗਲੀ ਕਾਰਵਾਈ ਕਰ ਰਹੀ ਹੈ।

error: Content is protected !!