ਨੰਗਲ ਵਿਖੇ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਕੇ ਉਤੇ ਅਤੇ ਇਕ ਦੀ ਹਸਪਤਾਲ ਪੁੱਜਦਿਆਂ ਹੋਈ ਮੌਤ

ਨੰਗਲ ਵਿਖੇ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਕੇ ਉਤੇ ਅਤੇ ਇਕ ਦੀ ਹਸਪਤਾਲ ਪੁੱਜਦਿਆਂ ਹੋਈ ਮੌਤ


ਵੀਓਪੀ ਬਿਊਰੋ, ਨੰਗਲ : ਪਿੰਡ ਭਲਾਣ ਮਜਾਰਾ ਕੋਲ ਇਕ ਤੇਜ਼ ਰਫ਼ਤਾਰ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਤਿੰਨਾਂ ਨੌਜਵਾਨਾਂ ਦੀ ਉਮਰ 22 ਤੋਂ 25 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਮਿ੍ਰਤਕ ਦੇਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੋਰਚਰੀ ’ਚ ਰੱਖਿਆ ਗਿਆ ਹੈ ਕਿਉਂਕਿ ਸਾਰਿਆਂ ਦੀ ਪੂਰੀ ਤਰ੍ਹਾਂ ਸ਼ਨਾਖ਼ਤ ਨਹੀਂ ਹੋ ਸਕੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਸ ਊਨਾ ਹਿਮਾਚਲ ਪ੍ਰਦੇਸ਼ ਤੋਂ ਰੋਪੜ ਚੰਡੀਗੜ੍ਹ ਨੂੰ ਜਾ ਰਹੀ ਸੀ। ਬੱਸ ਦੀ ਰਫਤਾਰ ਬਹੁਤ ਤੇਜ਼ ਸੀ। ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਕਿਤੇ ਧਾਰਮਿਕ ਸਥਾਨ ਤੋਂ ਆਏ ਸੀ ਤੇ ਨੰਗਲ ਵੱਲ ਨੂੰ ਜਾ ਰਹੇ ਸੀ। ਲੋਕਾਂ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਨਯਾ ਨੰਗਲ ਪੁਲਿਸ ਨੂੰ ਮੌਕੇ ’ਤੇ ਦਿੱਤੀ ਗਈ ਪਰ ਜਦੋਂ ਤੱਕ ਉੁਥੇ ਪਹੁੰਚੀ ਜ਼ਖ਼ਮੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ ਸੀ। ਦੋ ਨੌਜਵਾਨਾਂ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ ਪਰ ਸ੍ਰੀ ਅਨੰਦਪੁਰ ਸਾਹਿਬ ਹਸਤਪਾਲ ‘ਚ ਭੇਜਣ ਸਮੇਂ ਇੱਕ ਦੇ ਸਾਹ ਚੱਲਦੇ ਨਜ਼ਰ ਆ ਰਹੇ ਸੀ। ਬੱਸ ਚਾਲਕ ਸਵਾਰੀਆਂ ਨਾਲ ਭਰੀ ਬੱਸ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਚੰਦਨ ਪੁੱਤਰ ਜੋਗਿੰਦਰ ਵਾਸੀ ਕੰਮਰੀਆ ਜ਼ਿਲਾ ਮਹਾਰਾਜ ਗੰਜ ਉੱਤਰ ਪ੍ਰਦੇਸ਼, ਅਲੋਕ ਕੇਅਰ ਪੁੱਤਰ ਲੋਕੇਸ਼ਵਰ ਕੁਮਾਰ ਵਾਸੀ ਬੈਕ ਸਾਈਡ ਚੰਨਣ ਰਾਮ ਪੈਟਰੋਲ ਪੰਪ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਸ਼ਿਵਮ ਵਾਸੀ ਕਲੀਖੇੜਾ ਜ਼ਲ੍ਹਿਾ ਰਾਏ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ।


ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਕਰੀਬ ਡੇਢ ਘੰਟਾ ਜਾਮ ਵੀ ਲਗਾ ਦਿੱਤਾ ਗਿਆ ਸੀ ਤੇ ਗੱਡੀਆਂ ਦੀ ਕਤਾਰਾਂ ਕਰੀਬ 2 ਕਿਲੋਮੀਟਰ ਲੱਗੀਆਂ ਵੇਖੀਆਂ ਗਈਆਂ। ਲੋਕਾਂ ਦਾ ਮੰਨਣਾ ਹੈ ਕਿ 2018 ਤੋਂ ਸ਼ੁਰੂ ਹੋਇਆ 2020 ‘ਚ ਮੁਕੰਮਲ ਹੋਣਾ ਸੀ ਪਰ 2023 ਵਿੱਚ ਵੀ ਪੂਰਾ ਨਾ ਹੋਣ ਕਰਕੇ ਹਿਮਾਚਲ ਪ੍ਰਦੇਸ਼ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਤੇਜ਼ ਰਫਤਾਰ ਨਾਲ ਉਨ੍ਹਾਂ ਦੇ ਪਿੰਡ ‘ਚੋਂ ਨਿਕਲਦੀਆਂ ਹਨ। ਹੁਣ ਤੱਕ 2 ਦਰਜਨ ਦੇ ਕਰੀਬ ਮੌਤਾਂ ਇੱਥੇ 5 ਸਾਲਾਂ ’ਚ ਸੜਕ ਹਾਦਸਿਆਂ ‘ਚ ਹੀ ਹੋ ਚੁੱਕੀਆਂ ਹਨ। ਉੱਧਰ ਸਥਾਨਕ ਪੁਲਿਸ ਬੀਤੀ ਰਾਤ ਤੋਂ ਹੀ ਬੱਸ ਦੀ ਭਾਲ ‘ਚ ਜੁਟੀ ਹੋਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਪਿੰਡ ਤਰਫ ਮਜਾਰਾ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ ਦੇ ਬਿਆਨ ਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ।

 

error: Content is protected !!