ਘਰਦਿਆਂ ਨਾਲ ਰੁੱਸ ਕੇ ਨਾਬਾਲਗ ਲੜਕੀ ਦੋਸਤ ਨਾਲ ਆ ਗਈ ਲੁਧਿਆਣੇ, ਅਗਲੇ ਨੇ ਆਪਣੇ ਹੋਰ ਦੋਸਤ ਬੁਲਾ ਕੇ 6 ਦਿਨ ਕੀਤਾ ਗੈਂਗਰੇਪ

ਘਰਦਿਆਂ ਨਾਲ ਰੁੱਸ ਕੇ ਨਾਬਾਲਗ ਲੜਕੀ ਦੋਸਤ ਨਾਲ ਆ ਗਈ ਲੁਧਿਆਣੇ, ਅਗਲੇ ਨੇ ਆਪਣੇ ਹੋਰ ਦੋਸਤ ਬੁਲਾ ਕੇ 6 ਦਿਨ ਕੀਤਾ ਬਲਾਤਕਾਰ

ਲੁਧਿਆਣਾ (ਵੀਓਪੀ ਬਿਊਰੋ) ਦਿੱਲੀ ਵਾਸੀ ਨਾਬਾਲਗ ਲੜਕ ਆਪਣੇ ਪਰਿਵਾਰ ਨਾਲ ਝਗੜੇ ਤੋਂ ਬਾਅਦ ਆਪਣੇ ਦੋਸਤ ਨਾਲ ਲੁਧਿਆਣਾ ਪਹੁੰਚ ਗਈ। ਇੱਥੇ ਨੌਜਵਾਨ ਨੇ ਆਪਣੇ 5 ਹੋਰ ਦੋਸਤਾਂ ਨੂੰ ਬੁਲਾ ਕੇ ਉਸ ਨੂੰ ਹੋਟਲ ਵਿੱਚ ਕਮਰਾ ਦਿਵਾਉਣ ਦਾ ਝਾਂਸਾ ਦਿੱਤਾ। ਕਮਰਾ ਮਿਲਣ ਤੋਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਕਈ ਵਾਰ ਸਮੂਹਿਕ ਬਲਾਤਕਾਰ ਕੀਤਾ ਅਤੇ ਵੀਡੀਓ ਵੀ ਬਣਾਈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਹ  ਨਾਲ ਝਗੜੇ ਤੋਂ ਬਾਅਦ 9 ਜੁਲਾਈ ਨੂੰ ਆਪਣੇ ਦੋਸਤ ਸਮੇਤ ਰੇਲ ਗੱਡੀ ਰਾਹੀਂ ਲੁਧਿਆਣਾ ਆਈ ਸੀ। 11 ਜੁਲਾਈ ਨੂੰ ਮੁਲਜ਼ਮਾਂ ਨੇ ਉਸ ਨੂੰ ਰਹਿਣ ਲਈ ਕਮਰਾ ਦੇ ਕੇ ਵਰਗਲਾ ਲਿਆ। ਮੁਲਜ਼ਮ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਮਦਦ ਕਰੇਗਾ।
ਦੋਸ਼ੀ ਨੌਜਵਾਨ ਅਤੇ ਉਸ ਦੇ ਦੋਸਤ ਨੂੰ ਇਕ ਹੋਟਲ ਵਿਚ ਲੈ ਗਿਆ। ਜਿੱਥੇ ਉਸ ਨੇ ਨਾਬਾਲਗ ਨੂੰ ਲਗਾਤਾਰ 6 ਦਿਨ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਨੇ ਬਲਾਤਕਾਰ ਕਰਨ ਤੋਂ ਬਾਅਦ ਅਸ਼ਲੀਲ ਵੀਡੀਓ ਵੀ ਬਣਾਈ। ਨਾਲ ਹੀ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਜਾਵੇਗੀ।


ਪੀੜਤਾ ਨੂੰ 22 ਜੁਲਾਈ ਨੂੰ ਪਤਾ ਲੱਗਾ ਕਿ ਉਸ ਦੇ ਜਾਣ ਤੋਂ ਬਾਅਦ ਮਾਂ ਦੀ ਤਬੀਅਤ ਵਿਗੜ ਗਈ ਸੀ। ਕਿਸੇ ਤਰ੍ਹਾਂ ਉਹ ਬਦਮਾਸ਼ਾਂ ਦੇ ਚੁੰਗਲ ਤੋਂ ਬਚ ਕੇ ਦਿੱਲੀ ਸਥਿਤ ਆਪਣੇ ਘਰ ਪਹੁੰਚ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੱਸਿਆ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮਾਂ ਦੀ ਪਛਾਣ ਕਰਕੇ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

error: Content is protected !!