ਖਾਲਿਸਤਾਨੀ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਨੋਹਰ ਲਾਲ ਖੱਟੜ, ਮੰਤਰੀ ਅਨਿਲ ਵਿੱਜ ਨੂੰ 15 ਅਗਸਤ ਤਕ ਮਾਰਨ ਦੀ ਦਿੱਤੀ ਧਮਕੀ, ਕਿਹਾ-ਹਰਿਆਣਾ ਬਣੇਗਾ ਖਾਲਿਸਤਾਨ ਦਾ ਹਿੱਸਾ

ਖਾਲਿਸਤਾਨੀ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਨੋਹਰ ਲਾਲ ਖੱਟੜ, ਮੰਤਰੀ ਅਨਿਲ ਵਿੱਜ ਨੂੰ 15 ਅਗਸਤ ਤਕ ਮਾਰਨ ਦੀ ਦਿੱਤੀ ਧਮਕੀ, ਕਿਹਾ-ਹਰਿਆਣਾ ਬਣੇਗਾ ਖਾਲਿਸਤਾਨ ਦਾ ਹਿੱਸਾ


ਵੀਓਪੀ ਬਿਊਰੋ, ਹਰਿਆਣਾ-ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਮੁੜ ਜ਼ਹਿਰ ਉਗਲਿਆ ਹੈ। ਹੁਣ ਹਰਿਆਣਾ ਦੇ ਮੰਡੀ ਡੱਬਵਾਲੀ ਵਿੱਚ ਐਸਡੀਐਮ ਦਫ਼ਤਰ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਤੋਂ ਬਾਅਦ ਪੰਨੂ ਨੇ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ, ਜਿਸ ਵਿੱਚ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ 15 ਅਗਸਤ ਤੱਕ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।


ਪੰਨੂੰ ਨੇ ਐਸਡੀਐਮ ਦਫ਼ਤਰ ਮੰਡੀ ਡੱਬਵਾਲੀ ਵਿੱਚ ਖਾਲਿਸਤਾਨੀ ਝੰਡੇ ਲਾਉਣ ਤੋਂ ਇਲਾਵਾ ਉੱਥੇ ‘ਹਰਿਆਣਾ ਬਣੇਗਾ ਖਾਲਿਸਤਾਨ’ ਦੇ ਨਾਅਰੇ ਵੀ ਲਿਖੇ ਹਨ। ਪੰਨੂ ਵੱਲੋਂ ਆਪਣੀ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਸਿਆਸੀ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।


ਪੰਨੂ ਨੇ ਇਸ ਵੀਡੀਓ ‘ਚ ਮੁੱਖ ਮੰਤਰੀ ਖੱਟਰ ਤੇ ਗ੍ਰਹਿ ਮੰਤਰੀ ਵਿਜ ਦਾ ਨਾਂ ਵੀ ਵੱਖਰੇ ਤੌਰ ‘ਤੇ ਲਿਆ ਹੈ। ਉਸ ਨੇ ਆਪਣੇ ਇਸ ਵੀਡੀਓ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਪੰਨੂੰ ਨੇ ਕਿਹਾ ਹੈ ਕਿ ਹਰਿਆਣਾ ਵੀ ਖਾਲਿਸਤਾਨ ਦਾ ਹਿੱਸਾ ਬਣੇਗਾ। ਪੰਨੂ ਨੇ 3 ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੇ ਦਿੱਲੀ ਦੇ ਲੋਕਾਂ ਨੂੰ 15 ਅਗਸਤ ਨੂੰ ਲਾਲ ਕਿਲ੍ਹੇ ਨਾ ਜਾਣ ਦੀ ਹਦਾਇਤ ਕੀਤੀ ਸੀ। ਉਦੋਂ ਵੀ ਪੰਨੂ ਨੇ ਪ੍ਰਧਾਨ ਮੰਤਰੀ ਮੋਦੀ, ਸ਼ਾਹ ਤੇ ਜੈਸ਼ੰਕਰ ਦਾ ਸਿਆਸੀ ਕਤਲ ਕਰਨ ਦੀ ਧਮਕੀ ਦਿੱਤੀ ਸੀ। ਪੰਨੂ ਪਹਿਲਾਂ ਵੀ ਆਪਣੀਆਂ ਵੀਡੀਓਜ਼ ਜਾਰੀ ਕਰਕੇ ਵਾਰ-ਵਾਰ ਇਸ ਧਮਕੀ ਨੂੰ ਦੁਹਰਾਉਂਦੇ ਰਿਹਾ ਹੈ।

error: Content is protected !!