ਚਲਦੀ ਟਰੇਨ ਵਿਚ ਗੋਲੀਬਾਰੀ, ਆਰਪੀਐਫ ਦੇ ਕਾਂਸਟੇਬਲ ਨੇ ਪਹਿਲਾਂ ਸਾਥੀ ਏਐਸਆਈ ਤੇ ਫਿਰ ਤਿੰਨ ਹੋਰ ਯਾਤਰੀਆਂ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

ਚਲਦੀ ਟਰੇਨ ਵਿਚ ਗੋਲੀਬਾਰੀ, ਆਰਪੀਐਫ ਦੇ ਕਾਂਸਟੇਬਲ ਨੇ ਪਹਿਲਾਂ ਸਾਥੀ ਏਐਸਆਈ ਤੇ ਫਿਰ ਤਿੰਨ ਹੋਰ ਯਾਤਰੀਆਂ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ


ਵੀਓਪੀ ਬਿਊਰੋ, ਨੈਸ਼ਨਲ- ਮਹਾਰਾਸ਼ਟਰ ਦੇ ਪਾਲਘਰ ਵਿਖੇ ਜੈਪੁਰ-ਮੁੰਬਈ ਯਾਤਰੀ ਰੇਲਗੱਡੀ ਵਿਚ ਗੋਲੀਬਾਰੀ ਹੋਈ। ਇਹ ਰੇਲਗੱਡੀ ਗੁਜਰਾਤ ਤੋਂ ਮੁੰਬਈ ਆ ਰਹੀ ਸੀ। ਆਰਪੀਐਫ ਦੇ ਕਾਂਸਟੇਬਲ ਵਜੋਂ ਤਾਇਨਾਤ ਚੇਤਨ ਨੇ ਚਲਦੀ ਟਰੇਨ ਵਿਚ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਇਕ ਆਰਪੀਐਫ ਏਐਸਆਈ ਤੇ ਤਿੰਨ ਹੋਰ 3 ਯਾਤਰੀਆਂ ਦੀ ਮੌਤ ਹੋ ਗਈ।


ਗੋਲੀਬਾਰੀ ਦੀ ਇਹ ਘਟਨਾ ਵਾਪੀ ਤੋਂ ਬੋਰੀਵਾਲੀਮੀਰਾ ਰੋਡ ਸਟੇਸ਼ਨ ਦੇ ਵਿਚਕਾਰ ਵਾਪਰੀ। ਜੀਆਰਪੀ ਮੁੰਬਈ ਦੇ ਜਵਾਨਾਂ ਨੇ ਮੁਲਜ਼ਮ ਕਾਂਸਟੇਬਲ ਨੂੰ ਮੀਰਾ ਰੋਡ ਬੋਰੀਵਲੀ ਤੋਂ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਤੋਂ ਬਾਅਦ ਮੁਲਜ਼ਮ ਨੂੰ ਬੋਰੀਵਲੀ ਥਾਣੇ ਲਿਆਂਦਾ ਗਿਆ। ਦੋਵੇਂ ਆਰ.ਪੀ.ਐਫ. ਦੇ ਜਵਾਨ ਡਿਊਟੀ ‘ਤੇ ਸਨ ਅਤੇ ਦਫ਼ਤਰੀ ਕੰਮ ਲਈ ਮੁੰਬਈ ਆ ਰਹੇ ਸਨ।ਮੁਲਜ਼ਮ ਜਵਾਨ ਨੇ ਆਪਣੀ ਸਰਵਿਸ ਬੰਦੂਕ ਨਾਲ ਗੋਲੀਬਾਰੀ ਕੀਤੀ ਹੈ।


ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜੈਪੁਰ ਐਕਸਪ੍ਰੈਸ (ਟਰੇਨ ਨੰਬਰ 12956) ਦੇ ਕੋਚ ਨੰਬਰ ਬੀ5 ਵਿਚ ਵਾਪਰਿਆ। ਇਹ ਘਟਨਾ ਅੱਜ ਸਵੇਰੇ 5.23 ਵਜੇ ਦੀ ਦੱਸੀ ਜਾ ਰਹੀ ਹੈ। ਰੇਲਗੱਡੀ ਵਿਚ ਆਰ.ਪੀ.ਐਫ. ਜਵਾਨ ਅਤੇ ਏ.ਐਸ.ਆਈ. ਦੋਵੇਂ ਸਫ਼ਰ ਕਰ ਰਹੇ ਸਨ। ਇਸ ਦੌਰਾਨ ਕਾਂਸਟੇਬਲ ਚੇਤਨ ਨੇ ਏ.ਐਸ.ਆਈ. ਟਿਕਰਾਮ ‘ਤੇ ਅਚਾਨਕ ਗੋਲੀ ਚਲਾ ਦਿਤੀ, ਜਿਸ ਨਾਲ ਸਵਾਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡੀ.ਸੀ.ਪੀ. ਪੱਛਮੀ ਰੇਲਵੇ ਮੁੰਬਈ ਦੇ ਸੰਦੀਪ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੋਰੀਵਲੀ ਰੇਲਵੇ ਸਟੇਸ਼ਨ ਤੋਂ ਚਾਰ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਜਾਵੇਗਾ। ਫਿਲਹਾਲ ਸਾਰੀਆਂ ਲਾਸ਼ਾਂ ਬੋਰੀਵਲੀ ਰੇਲਵੇ ਸਟੇਸ਼ਨ ‘ਤੇ ਰੱਖੀਆਂ ਗਈਆਂ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

error: Content is protected !!