ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ ਤੋਂ ਚੱਕੀ ਸਵਾਰੀ ਨੇ ਟੈਕਸੀ ਡਰਾਈਵਰ ਨੂੰ ਉਤਾਰਿਆ ਮੌਤ ਦੇ ਘਾਟ !

ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ ਤੋਂ ਚੱਕੀ ਸਵਾਰੀ ਨੇ ਟੈਕਸੀ ਡਰਾਈਵਰ ਨੂੰ ਉਤਾਰਿਆ ਮੌਤ ਦੇ ਘਾਟ !


ਵੀਓਪੀ ਬਿਊਰੋ, ਚੰਡੀਗੜ੍ਹ : ਚੰਡੀਗੜ੍ਹ ਵਿਚ ਇੱਕ ਟੈਕਸੀ ਡਰਾਈਵਰ ਦੀ ਲਾਸ਼ ਮੁੱਲਾਂਪੁਰ ਦੀ ਮੈਡੀਸਿਟੀ ਕੋਲ ਪਈ ਮਿਲੀ ਹੈ। ਪੁਲਿਸ ਦਾ ਮੰਨਣਾ ਹੈ ਕਿ ਟੈਕਸੀ ਡਰਾਈਵਰ ਵੱਲੋਂ ਸੈਕਟਰ 43 ਦੇ ਬਸ ਸਟੈਂਡ ਤੋਂ ਚੱਕੀ ਸਵਾਰੀ ਨੇ ਹੀ ਉਸ ਦਾ ਕਤਲ ਕੀਤਾ ਹੈ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।


ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੀਜੀਆਈ ਚੰਡੀਗੜ੍ਹ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਪੁਲਿਸ ਨੇ ਅਣਪਛਾਤੇ ਹਮਲਾਵਰ ਵਿਰੁਧ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਧਰਮਪਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮ੍ਰਿਤਕ ਡਰਾਈਵਰ ਪਿਛਲੇ 15 ਸਾਲਾਂ ਤੋਂ ਚੰਡੀਗੜ੍ਹ ਵਿਚ ਟੈਕਸੀ ਚਲਾ ਰਿਹਾ ਸੀ। ਉਹ ਮੂਲ ਰੂਪ ਤੋਂ ਰਾਜਸਥਾਨ ਦੇ ਝੁੰਝਨੂ ਦਾ ਰਹਿਣ ਵਾਲਾ ਹੈ। ਉਹ ਜ਼ੀਰਕਪੁਰ ਵਿਚ ਅਪਣੀ ਭੈਣ ਕੋਲ ਰਹਿੰਦਾ ਸੀ।

ਮੁੱਢਲੀ ਜਾਂਚ ਵਿੱਚ ਪੁਲਿਸ ਨੂੰ ਇਹ ਮਾਮਲਾ ਲੁੱਟ ਦਾ ਨਹੀਂ ਲੱਗ ਰਿਹਾ ਕਿਉਂਕਿ ਜੇਕਰ ਇਹ ਲੁੱਟ ਦੀ ਵਾਰਦਾਤ ਹੁੰਦੀ ਤਾਂ ਲੁਟੇਰਿਆਂ ਨੇ ਡਰਾਈਵਰ ਦੀ ਕਾਰ ਵੀ ਖੋਹ ਲਈ ਸੀ ਪਰ ਲਾਸ਼ ਕੋਲੋਂ ਹੀ ਕਾਰ ਬਰਾਮਦ ਕਰ ਲਈ ਗਈ ਹੈ।ਮੁੱਲਾਂਪੁਰ ਥਾਣਾ ਇੰਚਾਰਜ ਸਤਿੰਦਰ ਸਿੰਘ ਨੇ ਦਸਿਆ ਕਿ ਇਹ ਡਰਾਈਵਰ ਅਤੇ ਸਵਾਰੀਆਂ ਵਿਚਾਲੇ ਲੜਾਈ ਦਾ ਮਾਮਲਾ ਹੋ ਸਕਦਾ ਹੈ। ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!