ਇੱਕ-ਦੂਜੇ ਸਿਰ ਸੁਆਹ ਪਾ ਰਹੇ ਸਾਡੇ ਸਿਆਸਤਦਾਨ… ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ਦੀ ਫੋਟੋ ਪੋਸਟ ਕਰ ਕੇ ਦਿਖਾਈ ‘ਆਪਣੀ’ ਤਾਂ ਬਾਦਲ ਸਾਬ ਵੀ ਨਹੀਂ ਰਹੇ ਪਿੱਛੇ

ਇੱਕ-ਦੂਜੇ ਸਿਰ ਸੁਆਹ ਪਾ ਰਹੇ ਸਾਡੇ ਸਿਆਸਤਦਾਨ… ਮੁੱਖ ਮੰਤਰੀ ਮਾਨ ਨੇ ਸੁਖਬੀਰ ਬਾਦਲ ਦੀ ਫੋਟੋ ਪੋਸਟ ਕਰ ਕੇ ਦਿਖਾਈ ‘ਆਪਣੀ’ ਤਾਂ ਬਾਦਲ ਸਾਬ ਵੀ ਨਹੀਂ ਰਹੇ ਪਿੱਛੇ

ਚੰਡੀਗੜ੍ਹ/ਜਲੰਧਰ (ਵੀਓਪੀ ਡੈਸਕ) ਗੱਲ ਨਾ ਹੀ ਕੀਤੀ ਜਾਵੇ ਤਾਂ ਚੰਗੀ ਹੈ ਪਰ ਜੇ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨੂੰ ਹੀ ਕੋਈ ਸ਼ਰਮ ਨਹੀਂ ਤਾਂ ਇਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਛੋਟੀ ਸੋਚ ਵਾਲੀਆਂ ਗੱਲਾਂ ਦਾ ਜ਼ਿਕਰ ਵੀ ਹੋਣਾ ਹੀ ਚਾਹੀਦਾ ਹੈ। ਗੱਲ ਕਰਦੇ ਹਾਂ ਸਾਡੇ ਮੁੱਖ ਮੰਤਰੀ ਜੀ ਸ੍ਰੀ ਭਗਵੰਤ ਮਾਨ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ ਦੇ ਬਾਰੇ ਵਿੱਚ।

ਇਨ੍ਹਾਂ ਦੋਵੇਂ ਸਿਆਸਤਦਾਨਾਂ ਦੇ ਟਵੀਟ ਨੇ ਇਕ ਤੋਂ ਬਾਅਦ ਇਕ ਆਪਣੀ ਮਾਨਸਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਹਿਲਾਂ ਮੁੱਖ ਮੰਤਰੀ ਮਾਨ ਜੀ ਨੇ ਪਹਿਲਾਂ ਵਾਂਗ ਹੀ ਆਪਣੀ ਖੁਜਲੀ ਮਿਟਾਉਣ ਲਈ ਸੁਖਬੀਰ ਬਾਦਲ ਦੀ ਇਹ ਹੋਲੀ ਵਾਲੀ ਤਸਵੀਰ ਟਵੀਟ ਕਰ ਕੇ ਲਿਖਿਆ – ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ…।

ਇਸ ਦੇ ਜਵਾਬ ਵਿੱਚ ਸੁਖਬੀਰ ਬਾਦਲ ਜੀ ਵੀ ਕਿਦਾ ਪਿੱਛੇ ਰਹਿੰਦੇ, ਤਾਂ ਉਨ੍ਹਾਂ ਵੀ ਮਾਨ ਦੀ ਇਕ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ – ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਆ …..

ਸਟੇਟ ਤੇ ਸਟੇਜ ਚ ਬਹੁਤ ਫ਼ਰਕ ਹੁੰਦਾ।

ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼..

ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ।

—ਤੇ ਨਾਲ ਪੋਸਟ ਕੀਤੀ ਇਹ ਵੀਡੀਓ 👇

 

 

ਇਸ ਤੋਂ ਜਿਆਦਾ ਅਸੀ ਹੁਣ ਕੀ ਕਹੀਏ, ਲੋਕੀ ਆਪ ਹੀ ਟਵੀਟ ਹੇਠਾਂ ਕੂਮੈਂਟ ਕਰ ਕੇ ਹਾਰ ਪਹਿਨਾ ਰਹੇ ਹਨ।

error: Content is protected !!