ਇੰਜ ਵੀ ਆਉਂਦੀ ਹੈ ਮੌਤ! ਟਰੈਕਟਰ ਨੂੰ ਟੱਕਰ ਮਾਰ ਕੇ ਡਿਵਾਈਡਰ ਦੇ ਦੂਜੇ ਪਾਸੇ ਬਾਈਕ ਉਤੇ ਚੜਿਆ ਕੈਂਟਰ, ਪਤੀ -ਪਤਨੀ ਦੀ ਮੌਤ, ਦੋ ਮਾਸੂਮ ਜ਼ਖਮੀ

ਇੰਜ ਵੀ ਆਉਂਦੀ ਹੈ ਮੌਤ! ਟਰੈਕਟਰ ਨੂੰ ਟੱਕਰ ਮਾਰ ਕੇ ਡਿਵਾਈਡਰ ਦੇ ਦੂਜੇ ਪਾਸੇ ਬਾਈਕ ਉਤੇ ਚੜਿਆ ਕੈਂਟਰ, ਪਤੀ -ਪਤਨੀ ਦੀ ਮੌਤ, ਦੋ ਮਾਸੂਮ ਜ਼ਖਮੀ


ਵੀਓਪੀ ਬਿਊਰੋ, ਮੋਗਾ : ਸ਼ਹਿਰ ’ਚ ਸੋਮਵਾਰ ਦੁਪਹਿਰ ਨੂੰ ਤੇਜ਼ ਰਫ਼ਤਾਰ ਕੈਂਟਰ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਕੇ ਹਾਈਵੇ ਦਾ ਡਿਵਾਈਡਰ ਦੂਜੇ ਪਾਸੇ ਚਲਾ ਗਿਆ।ਦੂਜੀ ਸਾਈਡ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀਆਂ ਦੋ ਧੀਆਂ ਗੰਭੀਰ ਜ਼ਖਮੀ ਹੋ ਗਈਆਂ। ਹਾਦਸੇ ’ਚ ਟਰੈਕਟਰ ਸਵਾਰ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ।


ਸਥਾਨਕ ਲੋਹਾਰਾ ਚੌਕ ਨੇੜੇ ਸੋਮਵਾਰ ਬਾਅਦ ਦੁਪਹਿਰ ਇਕ ਤੇਜ਼ ਰਫ਼ਤਾਰ ਕੈਂਟਰ ਨੇ ਓਵਰਟੇਕ ਕਰਦਿਆਂ ਸੜਕ ’ਤੇ ਅੱਗੇ ਜਾ ਰਹੀ ਇਕ ਟਰੈਕਟਰ-ਟਰਾਲੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਡਿਵਾਈਡਰ ਪਾਰ ਕੇ ਸੜਕ ਦੇ ਦੂਜੇ ਪਾਸੇ ਜਾ ਰਹੇ ਮੋਟਰਸਾਈਕਲ ਨਾਲ ਜਾ ਟਕਰਾਇਆ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਭੈਣਾਂ ਸਮੇਤ ਜੋੜਾ ਗੰਭੀਰ ਜ਼ਖਮੀ ਹੋ ਗਿਆ।

ਉਥੇ ਟਰੈਕਟਰ-ਟਰਾਲੀ ਚਾਲਕ ਵੀ ਜ਼ਖਮੀ ਹੋ ਗਿਆ। ਸਾਰਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਲਿਆਇਆ ਗਿਆ, ਜਿਥੇ ਪੁੱਜਣ ਦੌਰਾਨ ਐਮਰਜੈਂਸੀ ਸਟਾਫ ਨੇ ਔਰਤ ਨੂੰ ਮ੍ਰਿਤਕ ਐਲਾਨਦਿਆਂ ਉਸ ਦੇ ਪਤੀ ਸਮੇਤ ਦੋ ਧੀਆਂ ਦੀ ਗੰਭੀਰ ਹਾਲਤ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਪਰ ਰਾਹ ’ਚ ਜ਼ਖਮੀ ਵਿਅਕਤੀ ਦੀ ਵੀ ਮੌਤ ਹੋ ਗਈ। ਉਥੇ ਹਾਦਸੇ ’ਚ ਟਰੈਕਟਰ-ਟਰਾਲੀ ਸਵਾਰ ਬਲਵਿੰਦਰ ਸਿੰਘ ਪੁੱਤਰ ਠਾਕੁਰ ਸਿੰਘ ਨੂੰ ਸਿਵਲ ਹਸਪਤਾਲ ਤੇ ਜ਼ਖ਼ਮੀ ਹੋਏ ਗੁਰਵੰਤ ਸਿੰਘ, ਵਾਂਸ਼ੂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਉਥੇ ਦੂਜੇ ਪਾਸੇ ਥਾਣਾ ਸਿਟੀ-1 ਦੇ ਜਾਂਚ ਅਧਿਕਾਰੀ ਅਜੀਤ ਸਿੰਘ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!