ਵਿਰੋਧੀਆਂ ਨੇ ਮੰਗਿਆ ਭਾਜਪਾ ਸਰਕਾਰ ਕੋਲੋਂ ਮਨੀਪੁਰ ਮਾਮਲੇ ‘ਤੇ ਜਵਾਬ, ਤਾਂ ਸਪੀਕਰ ਨੇ ਕਿਹਾ-ਹੰਗਾਮਾ ਕਰੋਗੇ ਤਾਂ ਮੈਂ ਕੁਰਸੀ ‘ਤੇ ਨਹੀਂ ਬੈਠਾਂਗਾ

ਵਿਰੋਧੀਆਂ ਨੇ ਮੰਗਿਆ ਭਾਜਪਾ ਸਰਕਾਰ ਕੋਲੋਂ ਮਨੀਪੁਰ ਮਾਮਲੇ ‘ਤੇ ਜਵਾਬ, ਤਾਂ ਸਪੀਕਰ ਨੇ ਕਿਹਾ-ਹੰਗਾਮਾ ਕਰੋਗੇ ਤਾਂ ਮੈਂ ਕੁਰਸੀ ‘ਤੇ ਨਹੀਂ ਬੈਠਾਂਗਾ

ਨਵੀਂ ਦਿੱਲੀ (ਵੀਓਪੀ ਬਿਊਰੋ) ਮਨੀਪੁਰ ਹਿੰਸਾ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ‘ਚ ਕਾਫੀ ਹੰਗਾਮਾ ਹੋਇਆ। ਹੰਗਾਮੇ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਵੀ ਹੋਈ। ਲੋਕ ਸਭਾ ਸਪੀਕਰ ਓਮ ਬਿਰਲਾ ਸੰਸਦ ‘ਚ ਹੰਗਾਮੇ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਸਦਨ ਵਿੱਚ ਅਨੁਸ਼ਾਸਨ ਬਹਾਲ ਹੋਣ ਤੱਕ ਸਪੀਕਰ ਦੀ ਕੁਰਸੀ ’ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਮਨੀਪੁਰ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਨੂੰ ਮਨੀਪੁਰ ਦੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਮਨੀਪੁਰ ਮੁੱਦੇ ‘ਤੇ ਮੰਗ ਪੱਤਰ ਸੌਂਪਿਆ।


ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਸੰਸਦ ‘ਚ ਚਰਚਾ ਕਰਨਾ ਚਾਹੁੰਦੇ ਹਾਂ ਪਰ ਸਰਕਾਰ ਜਵਾਬ ਨਹੀਂ ਦੇ ਰਹੀ ਹੈ। ਅੱਜ (2 ਅਗਸਤ) ਸੰਸਦ ਦੇ ਮਾਨਸੂਨ ਸੈਸ਼ਨ ਦਾ 10ਵਾਂ ਦਿਨ ਹੈ। ਰਾਜ ਸਭਾ ‘ਚ ਵਿਰੋਧੀ ਪਾਰਟੀਆਂ ਨੇ ਮਣੀਪੁਰ ਹਿੰਸਾ ‘ਤੇ ਚਰਚਾ ਦੀ ਮੰਗ ਕੀਤੀ।

ਵਿਰੋਧੀ ਧਿਰ ਨੇ ਨਿਯਮ 267 ਤਹਿਤ 60 ਨੋਟਿਸ ਦਿੱਤੇ, ਜਿਨ੍ਹਾਂ ਨੂੰ ਸਪੀਕਰ ਜਗਦੀਪ ਧਨਖੜ ਨੇ ਰੱਦ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਵਿਰੋਧੀ ਧਿਰ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ I.N.D.I.A ਦੇ ਮੈਂਬਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਗਏ।

error: Content is protected !!