ਹੜ੍ਹ ਵਿਚ ਰੁੜ੍ਹੀ ਰੋਡਵੇਜ਼ ਦੀ ਬੱਸ ਵਿਚੋਂ ਮਿਲੀਆਂ ਤਿੰਨ ਯਾਤਰੀਆਂ ਦੀਆਂ ਲਾਸ਼ਾਂ,ਹਾਲੇ ਵੀ ਕਈ ਲਾਪਤਾ, ਭਾਲ ਜਾਰੀ

ਹੜ੍ਹ ਵਿਚ ਰੁੜ੍ਹੀ ਰੋਡਵੇਜ਼ ਦੀ ਬੱਸ ਵਿਚੋਂ ਮਿਲੀਆਂ ਤਿੰਨ ਯਾਤਰੀਆਂ ਦੀਆਂ ਲਾਸ਼ਾਂ,ਹਾਲੇ ਵੀ ਕਈ ਲਾਪਤਾ, ਭਾਲ ਜਾਰੀ


ਵੀਓਪੀ ਬਿਊਰੋ, ਚੰਡੀਗੜ੍ਹ/ਮਨਾਲੀ : ਪੀਆਰਟੀਸੀ ਤੋਂ ਬਾਅਦ ਹੁਣ ਮਨਾਲੀ ‘ਚ ਹੜ੍ਹ ਦੇ ਪਾਣੀ ‘ਚ ਰੁੜ੍ਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਮਲਬੇ ‘ਚੋਂ 3 ਲਾਸ਼ਾਂ ਮਿਲੀਆਂ ਹਨ। ਬੱਸ ਨੂੰ ਮਲਬੇ ‘ਚੋਂ ਕੱਢਿਆ ਜਾ ਰਿਹਾ ਹੈ। ਇਸ ਬੱਸ ‘ਚ ਸਫ਼ਰ ਕਰ ਰਹੇ ਕਾਫ਼ੀ ਯਾਤਰੀ ਅਜੇ ਵੀ ਲਾਪਤਾ ਹਨ।ਇਹ ਬੱਸ 10 ਜੁਲਾਈ ਨੂੰ ਹੜ੍ਹ ਦੇ ਪਾਣੀ ‘ਚ ਰੁੜ੍ਹ ਗਈ ਸੀ। ਪੁਲਸ ਮੁਤਾਬਕ ਜੋ ਲਾਸ਼ਾਂ ਮੰਗਲਵਾਰ ਨੂੰ ਮਿਲੀਆਂ ਹਨ, ਉਹ ਮਾਂ, ਧੀ ਅਤੇ ਦਾਦੇ ਦੀਆਂ ਹਨ।

ਮ੍ਰਿਤਕਾਂ ਦੀ ਪਛਾਣ ਅਬਦੁਲ (62) ਪਰਵੀਨ (32) ਅਲਵੀਰ (5) ਵਾਸੀ ਮੁਸਾਫ਼ਰ ਖਾਨਾ ਜਨਪਦ ਅਮੇਠੀ ਦੇ ਕਾਦਿਮ ਉੱਤਰ ਪ੍ਰਦੇਸ਼ ਦੇ ਤੌਰ ‘ਤੇ ਕੀਤੀ ਗਈ ਹੈ। ਹੜ੍ਹ ‘ਚ ਰੁੜ੍ਹੇ 40 ਲੋਕਾਂ ਦੀਆਂ ਲਾਸ਼ਾਂ ਹੁਣ ਤਕ ਬਰਾਮਦ ਹੋ ਚੁੱਕੀਆਂ ਹਨ ਅਤੇ ਅਜੇ ਤੱਕ 35 ਤੋਂ ਜ਼ਿਆਦਾ ਲੋਕ ਲਾਪਤਾ ਹਨ। ਉਨ੍ਹਾਂ ਦੀ ਵੀ ਪੁਲਿਸ ਭਾਲ ‘ਚ ਜੁੱਟੀ ਹੋਈ ਹੈ।


ਜੋ ਲੋਕ ਅਜੇ ਲਾਪਤਾ ਹਨ, ਉਨ੍ਹਾਂ ‘ਚ ਬਹਾਰ, ਨਜਮਾ, ਇਸ਼ਤਿਹਾਰ, ਉਮੇਰਾ ਬੀਬੀ, ਕਰੀਨਾ, ਵਾਰਿਸ, ਮੌਸਮ ਅਤੇ ਅਜਾਜ ਅਹਿਮਦ ਸ਼ਾਮਲ ਹਨ। ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਹੋਰ ਲਾਸ਼ਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀਆਰਟੀਸੀ ਦੀ ਬੱਸ ਵੀ ਹੜ੍ਹ ਵਿਚ ਰੁੜ੍ਹ ਗਈ ਸੀ। ਬਾਅਦ ਵਿਚ ਬਰਾਮਦ ਹੋਈ ਬੱਸ ਵਿਚੋਂ ਡਰਾਈਵਰ ਦੀ ਲਾਸ਼ ਬਰਾਮਦ ਹੋਈ ਸੀ। ਕੁਝ ਦਿਨ ਮਗਰੋਂ ਕੰਡਕਟਰ ਦੀ ਵੀ ਲਾਸ਼ ਬਰਾਮਦ ਹੋਈ ਸੀ।

error: Content is protected !!